ਨਾਜਾਇਜ਼ ਸ਼ਰਾਬ ਦੀ ਸਪਲਾਈ ਦੇਣ ਆ ਰਿਹਾ ਸਮੱਗਲਰ ਕਾਬੂ
Sunday, Jun 11, 2017 - 08:06 AM (IST)
ਜਲੰਧਰ, (ਪ੍ਰੀਤ, ਸੁਧੀਰ)- ਥਾਣਾ ਨੰਬਰ 3 ਦੇ ਇਲਾਕੇ ਵਿਚ ਨਾਜਾਇਜ਼ ਸ਼ਰਾਬ ਦੀ ਸਪਲਾਈ ਦੇਣ ਆ ਰਹੇ ਸਮੱਗਲਰ ਨੂੰ ਪੁਲਸ ਟੀਮ ਨੇ ਕਾਬੂ ਕਰ ਲਿਆ।
ਮੁਲਜ਼ਮ ਦੀ ਕਾਰ ਵਿਚੋਂ ਪੁਲਸ ਨੇ 21 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ।
ਥਾਣਾ ਨੰਬਰ 3 ਦੇ ਇੰਸ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਰਣਜੀਤ ਪਾਲ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਹਾਂਡਾ ਸਿਟੀ ਕਾਰ ਵਿਚ ਸਵਾਰ ਸਮੱਗਲਰ ਦੁਰਗਾ ਦਾਸ ਪੁੱਤਰ ਸਤੀਸ਼ ਰਾਜ ਵਾਸੀ ਪ੍ਰਿਥਵੀ ਨਗਰ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਦੀ ਕਾਰ ਵਿਚੋਂ ਪੁਲਸ ਨੇ 21 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ। ਮੁਲਜ਼ਮ ਦੇ ਖਿਲਾਫ ਐਕਸਾਈਜ਼ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਦੀ ਸਿਟੀ ਹਾਂਡਾ ਕਾਰ ਵੀ ਜ਼ਬਤ ਕਰ ਲਈ ਹੈ।
