ਬੇਕਾਬੂ ਕਾਰ ਦਰੱਖਤ ਨਾਲ ਟਕਰਾਈ

01/18/2018 7:50:33 AM

ਕਾਲਾ ਸੰਘਿਆਂ, (ਨਿੱਝਰ)— ਡੱਲਾ ਕਾਲਾ ਸੰਘਿਆਂ (ਬਾਬਾ ਰੋਡ) ਸੜਕ 'ਤੇ ਇਕ ਬੇਕਾਬੂ ਕਾਰ ਦਰੱਖਤ ਨਾਲ ਜਾ ਟਕਰਾਈ। ਜਿਸ ਕਾਰਨ ਬੇਸ਼ੱਕ ਕਾਰ ਸਵਾਰ ਸਵਾਰੀਆਂ ਵਾਲ-ਵਾਲ ਬਚ ਗਈਆਂ ਹਨ ਪਰ ਹਾਦਸਾਗ੍ਰਸਤ ਹੋਈ ਕਾਰ ਬਹੁਤ ਹੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗਿੱਦੜਪਿੰਡੀ (ਨੇੜੇ ਲੋਹੀਆਂ) ਦਾ ਵਸਨੀਕ ਡਾ. ਜਸਪ੍ਰੀਤ ਸਿੰਘ ਆਪਣੇ ਬੀਮਾਰ ਪਿਤਾ ਨੂੰ ਇਲਾਜ ਲਈ ਜਲੰਧਰ ਕਾਰ 'ਚ ਹਸਪਤਾਲ ਲਿਜਾ ਰਿਹਾ ਸੀ, ਜਿਨ੍ਹਾਂ ਦੀ ਹਾਲਤ ਸੀਰੀਅਸ ਸੀ, ਕਿ ਕਾਰ ਜਦੋਂ ਬਾਬਾ ਰੋਡ 'ਤੇ ਪੈਂਦੇ ਪਿੰਡ ਆਧੀ ਦੇ ਗੇਟ ਨੂੰ ਪਾਰ ਹੀ ਕੀਤੀ ਸੀ ਕਿ ਕਾਰ ਚਾਲਕ ਤੇਜ਼ ਰਫਤਾਰ ਦੌਰਾਨ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਮਰੀਜ਼ ਵੱਲ ਵੇਖਣ ਲੱਗ ਪਿਆ, ਜਿਸ 'ਤੇ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸੜਕ ਦੇ ਸੱਜੇ ਪਾਸੇ ਟਾਹਲੀ ਦੇ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਸ ਘਟਨਾ ਦੌਰਾਨ ਕਾਰ ਵਿਚ ਮੌਜੂਦ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ। 


Related News