ਚੋਰੀ ਦੀ ਗੱਡੀ ਸਮੇਤ ਕਾਬੂ

07/28/2017 6:51:01 AM

ਭਿੱਖੀਵਿੰਡ/ਖਾਲੜਾ,  (ਸੁਖਚੈਨ, ਅਮਨ)-  ਐੱਸ. ਐੱਸ. ਪੀ. ਤਰਨਤਾਰਨ ਅਤੇ ਡੀ. ਐੱਸ. ਪੀ. ਸੁਲੱਖਣ ਸਿੰਘ ਭਿੱਖੀਵਿੰਡ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਭਿੱਖੀਵਿੰਡ ਪੁਲਸ ਨੇ ਇਕ ਕਾਰ ਬਾਜ਼ਾਰ ਤੋਂ ਚੋਰੀ ਦੀਆਂ ਗੱਡੀਆਂ ਲਿਆ ਕੇ ਵੇਚਣ ਵਾਲੇ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਹਰਬੰਸ ਸਿੰਘ ਨੇ ਦੱਸਿਆ ਕਿ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਭਿੱਖੀਵਿੰਡ ਦਾ ਇਹ ਕਾਰ ਬਾਜ਼ਾਰ ਜੋ ਚੋਰੀ ਦੀਆਂ ਗੱਡੀਆਂ ਲਿਆ ਕੇ ਵੇਚਦਾ ਹੈ ਜਿਥੇ ਛਾਪੇਮਾਰੀ ਕੀਤੀ ਜਾਵੇ ਤਾਂ ਚੋਰੀ ਦੀ ਗੱਡੀ ਬਰਾਮਦ ਹੋ ਸਕਦੀ ਹੈ ਅਤੇ ਪੁਲਸ ਪਾਰਟੀ ਸਮੇਤ ਕਾਰ ਬਾਜ਼ਾਰ 'ਤੇ ਰੇਡ ਮਾਰੀ। ਇਕ ਗੱਡੀ ਬਰਾਮਦ ਕੀਤੀ ਗਈ, ਜਿਸ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਇਸ ਗੱਡੀ ਦੇ ਕਾਗਜ਼ ਜਾਅਲੀ ਪਾਏ ਗਏ ਤੇ ਗੁਰਚੰਦ ਸਿੰਘ ਨੂੰ ਕਾਬੂ ਕਰ ਕੇ ਉਸ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਮਾਣਯੋਗ ਕੋਰਟ 'ਚੋਂ ਰਿਮਾਂਡ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। 


Related News