ਨਸ਼ੀਲੇ ਪਾਊਡਰ ਤੇ ਚੂਰਾ-ਪੋਸਤ ਸਮੇਤ 4 ਕਾਬੂ

Thursday, Oct 05, 2017 - 01:06 AM (IST)

ਨਸ਼ੀਲੇ ਪਾਊਡਰ ਤੇ ਚੂਰਾ-ਪੋਸਤ ਸਮੇਤ 4 ਕਾਬੂ

ਹੁਸ਼ਿਆਰਪੁਰ,   (ਅਸ਼ਵਨੀ)-  ਜ਼ਿਲਾ ਪੁਲਸ ਵੱਲੋਂ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਦੇ ਆਦੇਸ਼ 'ਤੇ ਨਸ਼ੇ ਦੇ ਸੌਦਾਗਰਾਂ ਦੀ ਫੜੋ-ਫੜੀ ਤਹਿਤ ਸ਼ੁਰੂ ਕੀਤੀ ਮੁਹਿੰਮ ਤਹਿਤ ਪੁਲਸ ਨੇ 4 ਹੋਰ ਲੋਕਾਂ ਨੂੰ ਨਾਰਕੋਟਿਕਸ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਹੈ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਏ. ਐੱਸ. ਆਈ. ਸੇਵਾ ਸਿੰਘ ਦੀ ਅਗਵਾਈ 'ਚ ਥਾਣਾ ਸਦਰ ਦੀ ਪੁਲਸ ਨੇ ਟੀ ਪੁਆਇੰਟ ਬਜਵਾੜਾ ਕੋਲ ਲਖਬੀਰ ਸਿੰਘ ਉਰਫ਼ ਤੋਤੀ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੰਨਣ ਦੇ ਕਬਜ਼ੇ 'ਚੋਂ 10 ਕਿਲੋ ਚੂਰਾ-ਪੋਸਤ ਬਰਾਮਦ ਕੀਤਾ। 
ਦੋਸ਼ੀ ਇਕ ਬੈਗ 'ਚ ਚੂਰਾਪੋਸਤ ਲੈ ਕੇ ਜਾ ਰਿਹਾ ਸੀ। ਪੁਲਸ ਦੁਆਰਾ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 
ਥਾਣਾ ਮਾਡਲ ਟਾਊਨ ਦੇ ਮੁਖੀ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਕੋਲ ਸੀ. ਆਈ. ਏ. ਸਟਾਫ਼ ਦੇ ਸਬ-ਇੰਸਪੈਕਟਰ ਰਤਨ ਚੰਦ ਨੇ ਇਕ ਐਕਟਿਵਾ ਨੰ. ਪੀਬੀ 07 ਬੀ. ਸੀ. 6708 ਨੂੰ ਚੈਕਿੰਗ ਲਈ ਰੋਕਿਆ। ਐਕਟਿਵਾ ਸਵਾਰ 2 ਨੌਜਵਾਨਾਂ ਦੀ ਤਲਾਸ਼ੀ ਲੈਣ 'ਤੇ ਰਾਜ ਕੁਮਾਰ ਉਰਫ਼ ਰਾਜੂ ਪੁੱਤਰ ਲਸ਼ਕਰ ਚੰਦ ਵਾਸੀ ਪਿੰਡ ਸ਼ੇਰਗੜ੍ਹ ਤੇ ਅਮਰੀਕ ਸਿੰਘ ਉਰਫ਼ ਗੋਰਾ ਪੁੱਤਰ ਬਲਵੀਰ ਚੰਦ ਵਾਸੀ ਇਲਾਹਾਬਾਦ ਦੇ ਕਬਜ਼ੇ 'ਚੋਂ ਕ੍ਰਮਵਾਰ 35 ਗ੍ਰਾਮ ਤੇ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਦੋਵਾਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਥਾਣਾ ਮਾਹਿਲਪੁਰ ਦੀ ਪੁਲਸ ਨੇ ਟੀ ਪੁਆਇੰਟ ਸ਼ਹੀਦਾਂ ਰੋਡ ਮਾਹਿਲਪੁਰ 
ਕੋਲੋਂ ਅਮਨਦੀਪ ਕੁਮਾਰ ਪੁੱਤਰ ਸ਼ਿੰਗਾਰਾ ਰਾਮ ਵਾਸੀ ਪਿੰਡ ਘੁਮਿਆਲਾ ਥਾਣਾ ਚੱਬੇਵਾਲ ਦੇ ਕਬਜ਼ੇ 'ਚੋਂ 55 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ।


Related News