ਨਸ਼ੀਲੀਆਂ ਗੋਲੀਆਂ ਸਣੇ 1 ਕਾਬੂ

08/23/2017 7:11:54 AM

ਫਗਵਾੜਾ,   (ਜਲੋਟਾ)-  ਪੁਲਸ ਥਾਣਾ ਰਾਵਲਪਿੰਡੀ ਦੀ ਟੀਮ ਨੇ ਨਾਜਾਇਜ਼ ਨਸ਼ੀਲੀਆਂ ਗੋਲੀਆਂ ਸਣੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਦੋਸ਼ੀ ਦੀ ਪਛਾਣ ਸੁਰਿੰਦਰਪਾਲ ਉਰਫ ਪੱਪੂ ਪੁੱਤਰ ਭਜਨ ਲਾਲ ਵਾਸੀ ਪਿੰਡ ਬੱਬਿਆਣਾ ਕਾਲੋਨੀ ਤਹੀਸੀਲ ਫਗਵਾੜਾ ਹੈ, ਦੇ ਹਵਾਲੇ ਤੋਂ ਸਹਾਇਕ ਸਬ ਇੰਸਪੈਕਟਰ ਸੁਮਿੰਦਰ ਸਿੰਘ ਭੱਟੀ ਨੇ 60 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਦੋਸ਼ੀ ਖਿਲਾਫ ਪੁਲਸ ਥਾਣਾ ਰਾਵਲਪਿੰਡੀ 'ਚ ਪੁਲਸ ਕੇਸ ਦਰਜ ਕਰ ਦਿੱਤਾ ਹੈ। 
ਦੋਸ਼ੀ ਨੂੰ ਪੁਲਸ ਨੇ ਸਥਾਨਕ ਅਦਾਲਤ 'ਚ ਪੇਸ਼ ਕੀਤਾ, ਜਿਥੋਂ 14 ਦਿਨ ਦੀ ਜੇਲ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ।


Related News