ਨਸ਼ੀਲੇ ਕੈਪਸੂਲਾਂ ਸਮੇਤ ਕਾਬੂ
Wednesday, Nov 01, 2017 - 07:35 AM (IST)

ਮਜੀਠਾ, (ਸਰਬਜੀਤ)– ਥਾਣਾ ਮਜੀਠਾ ਦੇ ਸਬ ਇੰਸਪੈਕਟਰ ਰਾਜਬੀਰ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਵਾਈ ਪੁਆਇੰਟ ਹਰੀਆ ਰੋਡ ਮਜੀਠਾ ਵਿਖੇ ਗਸ਼ਤ ਦੌਰਾਨ ਜਸਬੀਰ ਸਿੰਘ ਨਿੱਕਾ ਪੁੱਤਰ ਬਸੰਤ ਸਿੰਘ ਵਾਸੀ ਵੇਗੇਵਾਲ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 310 ਨਸ਼ੀਲੀਆਂ ਗੋਲੀਆਂ ਤੇ 73 ਨਸ਼ੀਲੇ ਕੈਪਸੂਲ ਐਲਪ੍ਰੈਸਟ ਪਾਰਵਨ ਸਪਾਸ ਬਰਾਮਦ ਹੋਏ, ਜਿਨ੍ਹਾਂ ਵਿਰੁੱਧ ਪੁਲਸ ਨੇ ਕੇਸ ਦਰਜ ਕਰ ਲਿਆ ਹੈ।