3000 ਨਸ਼ੀਲੀਆਂ ਗੋਲੀਆਂ ਸਣੇ ਕਾਬੂ
Thursday, Nov 23, 2017 - 05:44 AM (IST)

ਬਰੇਟਾ, (ਸਿੰਗਲਾ)- ਸਥਾਨਕ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਭਗਵਾਨ ਸਿੰਘ ਵੱਲੋਂ ਕੁਲਰੀਆਂ-ਗੋਰਖਨਾਥ ਰੋਡ 'ਤੇ ਲਾਏ ਗਏ ਨਾਕੇ ਦੌਰਾਨ ਇਕ ਵਿਅਕਤੀ ਬਲਦੇਵ ਸਿੰਘ ਵਾਸੀ ਸ਼ਕਰਪੁਰਾ (ਹਰਿਆਣਾ) ਨੂੰ ਸ਼ੱਕੀ ਹਾਲਾਤ ਵਿਚ ਰੋਕ ਕੇ ਉਸ ਦੇ ਕਬਜ਼ੇ 'ਚੋਂ 3000 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਉਸ ਵਿਰੁੱਧ ਨਸ਼ਾ ਵਿਰੋਧੀ ਐਕਟ ਅਧੀਨ ਕਾਰਵਾਈ ਆਰੰਭੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਭਗਵਾਨ ਸਿੰਘ ਨੇ ਦੱਸਿਆ ਕਿ ਹਰਿਆਣਾ ਸਾਈਡ ਤੋਂ ਆ ਰਹੀਆਂ ਨਸ਼ੀਲੀਆਂ ਦਵਾਈਆਂ ਅਤੇ ਸ਼ਰਾਬ 'ਤੇ ਪੁਲਸ ਵੱਲੋਂ ਸਖਤ ਨਜ਼ਰ ਰੱਖੀ ਜਾ ਰਹੀ ਹੈ।