ਨਸ਼ੀਲੀਆਂ ਗੋਲੀਆਂ ਤੇ ਸਮੈਕ ਸਮੇਤ ਇਕ ਕਾਬੂ

Monday, Aug 07, 2017 - 02:31 AM (IST)

ਨਸ਼ੀਲੀਆਂ ਗੋਲੀਆਂ ਤੇ ਸਮੈਕ ਸਮੇਤ ਇਕ ਕਾਬੂ

ਚੀਮਾ ਮੰਡੀ,  (ਬੇਦੀ)-  ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ ਨਸ਼ੀਲੀਆਂ ਗੋਲੀਆਂ ਤੇ ਸਮੈਕ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਚੀਮਾ ਦੇ ਐੱਸ. ਐੱਚ. ਓ. ਬਲਦੇਵ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਕਰਮ ਸਿੰਘ ਆਪਣੀ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ, ਇਸੇ ਦੌਰਾਨ ਪਿੰਡ ਤੋਲਾਵਾਲ-ਜਖੇਪਲ ਸੜਕ 'ਤੇ ਦਵਿੰਦਰ ਕੁਮਾਰ ਉਰਫ਼ ਦੀਪੂ ਪੁੱਤਰ ਜੀਆ ਲਾਲ ਵਾਸੀ ਸ਼ਾਹਪੁਰ ਨੂੰ 200 ਨਸ਼ੀਲੀਆਂ ਗੋਲੀਆਂ ਤੇ ਚਾਰ ਗ੍ਰਾਮ ਤੋਂ ਵੱਧ ਸਮੈਕ ਸਮੇਤ ਕਾਬੂ ਕੀਤਾ ਗਿਆ। ਪੁਲਸ ਨੇ ਦੋਸ਼ੀ ਵਿਰੁੱਧ ਕੇਸ ਦਰਜ ਕਰ ਲਿਆ ਹੈ।


Related News