ਚੋਰੀ ਦੇ ਸਾਮਾਨ ਸਮੇਤ 4 ਕਾਬੂ

Thursday, Aug 03, 2017 - 12:04 AM (IST)

ਚੋਰੀ ਦੇ ਸਾਮਾਨ ਸਮੇਤ 4 ਕਾਬੂ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)-  ਪੁਲਸ ਨੇ ਚੋਰੀ ਦੇ ਸਾਮਾਨ ਸਮੇਤ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਬੱਸ ਸਟੈਂਡ ਦੇ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਬਰਨਾਲਾ ਪੁਲਸ ਨੇ ਪ੍ਰਭਜੋਤ ਸਿੰਘ ਪੁੱਤਰ ਜਸਵੰਤ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ ਕੀਤਾ ਸੀ।
ਇਸ ਦੌਰਾਨ ਕਾਰਵਾਈ ਕਰਦਿਆਂ ਪੁਲਸ ਨੇ ਆਤੂ ਸਿੰਘ ਉਰਫ਼ ਗਾਂਧੀ, ਪਵਨ ਕੁਮਾਰ ਉਰਫ਼ ਕਾਕਾ, ਮੱਕੂ ਪੁੱਤਰ ਪੂਰਨ ਚੰਦ, ਰਾਹੁਲ ਉਰਫ਼ ਸੁਰੇਸ਼ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਪ੍ਰਭਜੋਤ ਦੀ ਦੁਕਾਨ 'ਚੋਂ ਚੋਰੀ ਇਕ ਐੱਲ. ਸੀ. ਡੀ., ਹੇਅਰ ਡਰੈਸਰ, ਗੈਸੀ ਚੁੱਲ੍ਹਾ ਬਰਾਮਦ ਕੀਤਾ।


Related News