ਨਾਜਾਇਜ਼ ਸ਼ਰਾਬ ਸਣੇ 3 ਕਾਬੂ
Friday, Mar 09, 2018 - 06:08 AM (IST)
ਢਿਲਵਾਂ, (ਜਗਜੀਤ)– ਢਿਲਵਾਂ ਪੁਲਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ 3 ਵਿਅਕਤੀਆਂ ਨੂੰ ਤਿੰਨ ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ 'ਚ ਸਲਫਤਾ ਪ੍ਰਾਪਤ ਕੀਤੀ ਹੈ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭੂਸ਼ਣ ਸੇਖੜੀ ਨੇ ਦੱਸਿਆ ਕਿ ਅੱਜ ਸ਼ਾਮ ਜੀ. ਟੀ. ਰੋਡ ਢਿਲਵਾਂ 'ਤੇ ਹਾਈਟੈਕ ਨਾਕਾ ਲਾਇਆ ਹੋਇਆ ਸੀ ਤਾਂ ਬਿਆਸ ਵੱਲੋਂ ਇਕ ਕਾਰ ਜਿਸ 'ਚ ਤਿੰਨ ਨੌਜਵਾਨ ਸਵਾਰ ਸਨ, ਨੂੰ ਰੋਕ ਕੇ ਤਲਾਸ਼ੀ ਲੈਣ 'ਤੇ ਕਾਰ 'ਚੋਂ ਤਿੰਨ ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਕਾਰ 'ਚ ਸਵਾਰ ਨੌਜਵਾਨਾਂ ਦੀ ਪਛਾਣ ਹਰਦੀਪ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਪਿੰਡ ਗੋਇਲ ਥਾਣਾ ਆਦਮਪੁਰ ਜ਼ਿਲਾ ਜਲੰਧਰ, ਜਸਪਾਲ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਪਿੰਡ ਮੁਸਤਫਾਪੁਰ ਜ਼ਿਲਾ ਜਲੰਧਰ, ਅਮਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕਰਨਾਨਾ ਜ਼ਿਲਾ ਨਵਾਂਸ਼ਹਿਰ ਵਜੋਂ ਹੋਈ ਹੈ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
