ਨਾਜਾਇਜ਼ ਸ਼ਰਾਬ ਸਮੇਤ 3 ਕਾਬੂ

Thursday, Nov 16, 2017 - 07:10 AM (IST)

ਨਾਜਾਇਜ਼ ਸ਼ਰਾਬ ਸਮੇਤ 3 ਕਾਬੂ

ਤਰਨਤਾਰਨ,   (ਰਾਜੂ)-  ਜ਼ਿਲਾ ਤਰਨਤਾਰਨ ਦੀ ਪੁਲਸ ਵੱਲੋਂ ਵੱਖ-ਵੱਖ ਥਾਣਿਆਂ ਦੇ ਅਧੀਨ ਆਉਂਦੇ ਖੇਤਰਾਂ 'ਚ ਛਾਪੇਮਾਰੀ ਕਰ ਕੇ ਲਾਹਣ ਅਤੇ ਸ਼ਰਾਬ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। 
ਜਾਣਕਾਰੀ ਅਨੁਸਾਰ ਥਾਣਾ ਸਿਟੀ ਤਰਨਤਾਰਨ ਦੇ ਏ. ਐੱਸ. ਆਈ. ਚਰਨ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੌਰਾਨ ਬਾਠ ਚੌਕ ਤਰਨਤਾਰਨ ਮੌਜੂਦ ਸਨ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਗਚਰਨ ਸਿੰਘ ਉਰਫ ਜੱਗਾ ਪੁੱਤਰ ਸਵ. ਮੰਗਲ ਸਿੰਘ ਵਾਸੀ ਨੌਰੰਗਾਬਾਦ ਹਾਲ ਵਾਸੀ ਨੇੜੇ ਜਗਦੀਸ਼ ਪ੍ਰਧਾਨ ਦੀ ਹਵੇਲੀ ਮਾਸਟਰ ਕਾਲੋਨੀ ਮੁਰਾਦਪੁਰ ਤਰਨਤਾਰਨ ਜੋ ਅਲਕੋਹਲ ਤੋਂ ਸ਼ਰਾਬ ਤਿਆਰ ਕਰ ਕੇ ਗਾਹਕਾਂ ਨੂੰ ਸਪਲਾਈ ਕਰਦਾ ਹੈ, ਜੇਕਰ ਇਸ ਦੇ ਘਰ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ 'ਚ ਅਲਕੋਹਲ ਜਾਂ ਨਾਜਾਇਜ਼ ਸ਼ਰਾਬ ਬਰਾਮਦ ਹੋ ਸਕਦੀ ਹੈ। ਮੁਖਬਰ ਖਾਸ ਦੀ ਇਤਲਾਹ 'ਤੇ ਉਕਤ ਦੋਸ਼ੀ ਦੇ ਘਰ ਰੇਡ ਕਰ ਕੇ 200 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਇਸੇ ਤਰ੍ਹਾਂ ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋਵਾਲ ਦੇ ਐੱਚ. ਸੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੇ ਸੰਬੰਧ 'ਚ ਅੱਡਾ ਪਿੰਡ ਭਲਾਈਪੁਰ ਮੌਜੂਦ ਸਨ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਭਲੋਜਲਾ ਵਿਖੇ ਪਿੰਡ ਦੇ ਬਾਹਰ ਬੇਅਬਾਦ ਜਗ੍ਹਾ 'ਚ ਕਿਸੇ ਨਾ-ਮਾਲੂਮ ਵਿਅਕਤੀ ਵੱਲੋਂ ਪਾਲਸਟਿਕ ਕੇਨਾਂ 'ਚ ਸ਼ਰਾਬ, ਲਾਹਣ ਜਾਂ ਅਲਕੋਹਲ ਲੁਕਾ ਕੇ ਰੱਖੀ ਗਈ ਹੈ। ਮੁਖਬਰ ਖਾਸ ਦੀ ਇਤਲਾਹ 'ਤੇ ਉਕਤ ਜਗ੍ਹਾ 'ਤੇ ਰੇਡ ਕਰ ਕੇ 38 ਲੀਟਰ ਅਲਕੋਹਲ ਬਰਾਮਦ ਕੀਤੀ ਗਈ। 
ਇਸੇ ਤਰ੍ਹਾਂ ਥਾਣਾ ਸਰਹਾਲੀ ਦੇ ਏ. ਐੱਸ. ਆਈ. ਕੇਵਲ ਸਿੰਘ ਨੇ ਪੁਲਸ ਪਾਰਟੀ ਨਾਲ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਰਤਨ ਸਿੰਘ ਵਾਸੀ ਪੱਤੀ ਭਰਾਈਪੁਰ ਸਰਹਾਲੀ ਕਲਾਂ ਦੇ ਘਰ ਛਾਪੇਮਾਰੀ ਕਰ ਕੇ 15 ਬੋਤਲਾਂ ਨਾਜਾਇਜ਼ ਸ਼ਰਾਬ ਦੇਸੀ ਬਰਾਮਦ ਕੀਤੀ ਹੈ। ਇਸ ਸਬੰਧੀ ਤਫਤੀਸ਼ੀ ਅਫਸਰ ਨੇ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News