ਨਾਜਾਇਜ਼ ਸ਼ਰਾਬ ਸਮੇਤ 3 ਕਾਬੂ

Thursday, Oct 05, 2017 - 06:29 AM (IST)

ਨਾਜਾਇਜ਼ ਸ਼ਰਾਬ ਸਮੇਤ 3 ਕਾਬੂ

ਕੋਟ ਈਸੇ ਖਾਂ (ਛਾਬੜਾ)- ਜ਼ਿਲਾ ਪੁਲਸ ਮੁਖੀ ਰਾਜਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐੱਸ. ਐੱਚ. ਓ. ਕੋਟ ਈਸੇ ਖਾਂ ਜਸਬੀਰ ਸਿੰਘ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਕੋਟ ਈਸੇ ਖਾਂ ਪੁਲਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਹੌਲਦਾਰ ਰਾਜ ਸਿੰਘ ਨੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ।
ਪੁਲਸ ਪਾਰਟੀ ਕੋਟ ਈਸੇ ਖਾਂ ਦੀ ਧਰਮਕੋਟ ਰੋਡ 'ਤੇ ਗਸ਼ਤ ਕਰ ਰਹੀ ਸੀ। ਬੱਸ ਅੱਡਾ ਨਸੀਰਪੁਰ ਜਾਨੀਆਂ ਕੋਲ ਸਕੂਟਰ 'ਤੇ ਸਵਾਰ 3 ਨੌਜਵਾਨ ਘਬਰਾ ਗਏ ਅਤੇ ਪਿੱਛੇ ਮੁੜਨ ਲੱਗੇ। ਪੁਲਸ ਨੇ ਮੁਸਤੈਦੀ ਦਿਖਾਉਂਦਿਆਂ ਤਿੰਨਾਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਚਾਰ ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। 
ਪੁਲਸ ਨੇ ਤਿੰਨਾਂ ਦੋਸ਼ੀਆਂ ਸੰਦੀਪ ਕੁਮਾਰ ਪੁੱਤਰ ਜਗਦੀਸ਼ ਕੁਮਾਰ, ਹਰਮੀਤ ਸਿੰਘ ਪੁੱਤਰ ਬਲਬੀਰ ਸਿੰਘ ਅਤੇ ਦਵਿੰਦਰ ਕੁਮਾਰ ਪੁੱਤਰ ਸਵਰਨ ਦਾਸ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।


Related News