25 ਬੋਤਲਾਂ ਸ਼ਰਾਬ ਤੇ 100 ਗ੍ਰਾਮ ਗਾਂਜੇ ਸਣੇ 3 ਕਾਬੂ

10/02/2017 6:45:05 AM

ਫਗਵਾੜਾ, (ਹਰਜੋਤ)- ਸਤਨਾਮਪੁਰਾ ਪੁਲਸ ਨੇ ਮੁਹੱਲਾ ਸੰਤੋਖਪੁਰਾ ਦੇ ਫਾਟਕ ਤੋਂ ਇਕ ਵਿਅਕਤੀ ਨੂੰ ਕਾਬੂ ਕਰਕੇ 13 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ, ਦੋਸ਼ੀ ਦੀ ਪਛਾਣ ਬਹਿਫਿਲ ਪੁੱਤਰ ਮੋੜ ਵਾਸੀ ਪਹਿਚਾਣ ਨਗਰ ਫਗਵਾੜਾ ਵੱਜੋਂ ਹੋਈ ਹੈ। ਇਸੇ ਤਰ੍ਹਾਂ ਅਰਬਨ ਅਸਟੇਟ ਇਲਾਕੇ 'ਚੋਂ ਥਾਣੇਦਾਰ ਪਰਮਜੀਤ ਸਿੰਘ ਦੀ ਅਗਵਾਈ 'ਚ ਇਕ ਵਿਅਕਤੀ ਰਾਹੁਲ ਘਈ ਪੁੱਤਰ ਅਸ਼ੋਕ ਕੁਮਾਰ ਵਾਸੀ ਬੇਦੀਆਂ ਮੁਹੱਲਾ ਪਾਸੋਂ 12 ਬੋਤਲਾਂ ਅਤੇ ਇਕ ਹੋਰ ਵਿਅਕਤੀ ਅਜੈ ਮੰਡਲ ਪੁੱਤਰ ਕਮਲੇਸ਼ਵਰੀ ਵਾਸੀ ਨੇੜੇ ਕੋਟ ਰਾਣੀ ਮੋੜ ਨੂੰ ਪਿੰਡ ਖੇੜਾ ਲਾਗਿਓਂ ਕਾਬੂ ਕਰਕੇ 100 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ 


Related News