25 ਕਿਲੋ ਭੁੱਕੀ ਸਮੇਤ ਔਰਤ ਸਣੇ 2 ਕਾਬੂ
Friday, Jul 28, 2017 - 07:03 AM (IST)
ਨਕੋਦਰ, (ਰਜਨੀਸ਼)— ਸਦਰ ਪੁਲਸ ਨੇ ਵੱਖ-ਵੱਖ ਸਥਾਨਾਂ ਤੋਂ 25 ਕਿਲੋ ਭੁੱਕੀ ਸਮੇਤ ਇਕ ਔਰਤ ਸਮੇਤ 2 ਦੋਸ਼ੀਆਂ ਨੂੰ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਸ਼ੰਕਰ ਚੌਕੀ ਇੰਚਾਰਜ ਸੁਖਦੇਵ ਸਿੰਘ ਏ. ਐੱਸ. ਆਈ. ਨੇ ਨਾਕਾਬੰਦੀ ਦੌਰਾਨ ਇਕ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਚਾਲਕ ਦੋਸ਼ੀ ਦਿਲਬਾਗ ਸਿੰਘ ਉਰਫ ਬਾਗੀ ਪੁੱਤਰ ਸੁਰਜੀਤ ਸਿੰਘ ਵਾਸੀ ਗੱਟੀ ਜੱਟਾਂ ਥਾਣਾ ਧਰਮਕੋਟ ਜ਼ਿਲਾ ਮੋਗਾ ਕੋਲੋਂ 20 ਕਿਲੋ ਭੁੱਕੀ ਬਰਾਮਦ ਹੋਈ। ਇਸੇ ਤਰ੍ਹਾਂ ਕੁਲਵਿੰਦਰ ਸਿੰਘ ਏ. ਐੱਸ. ਆਈ. ਨੇ ਗਸ਼ਤ ਦੌਰਾਨ ਦੋਸ਼ੀ ਔਰਤ ਮਨਜੀਤ ਕੌਰ ਪਤਨੀ ਸਵ. ਰੇਸ਼ਮ ਸਿੰਘ ਵਾਸੀ ਪਿੰਡ ਥਾਬਲਕੇ ਨੂੰ 5 ਕਿਲੋ ਭੁੱਕੀ ਸਮੇਤ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ।
