ਹੈਰੋਇਨ ਸਣੇ 2 ਕਾਬੂ

Friday, Sep 08, 2017 - 07:00 AM (IST)

ਹੈਰੋਇਨ ਸਣੇ 2 ਕਾਬੂ

ਤਰਨਤਾਰਨ,  (ਰਾਜੂ)-  ਏ. ਐੱਸ. ਆਈ. ਰਵੀ ਸ਼ੰਕਰ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਮਹਿੰਦੀਪੁਰ ਖੇਮਕਰਨ ਤੋਂ ਦੋਸ਼ੀ ਮੇਜਰ ਸਿੰਘ ਪੁੱਤਰ ਮਹੇਸਾ ਸਿੰਘ ਵਾਸੀ ਰੱਤੋਕੇ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਰਨਤਾਰਨ,  (ਰਾਜੂ, ਨਰਿੰਦਰ)-ਏ. ਐੱਸ. ਆਈ. ਨਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਮੰਨਣ ਐਮਾ ਕਲਾਂ ਨੂੰ ਜਾ ਰਹੇ ਸਨ। ਜਦੋਂ ਪੁਲਸ ਪਾਰਟੀ ਬਾਬਾ ਬੁੱਢਾ ਸਾਹਿਬ ਕਸਬਾ ਝਬਾਲ ਤੋਂ ਕਰੀਬ ਥੋੜ੍ਹੀ ਅੱਗੇ ਸੀ ਤਾਂ ਸਾਹਮਣੇ ਤੋਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੋਸ਼ੀ ਮੇਵਾ ਸਿੰਘ ਉਰਫ ਜੋਗਾ ਪੁੱਤਰ ਕਸ਼ਮੀਰ ਸਿੰਘ ਵਾਸੀ ਜਗਤਪੁਰਾ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News