ਹਲਕਾ ਗੜ੍ਹਸ਼ੰਕਰ ’ਚ ਇਸ ਵਾਰ ਸੌਖੀ ਨਹੀਂ ‘ਆਪ’ ਦੀ ਰਾਹ, ਜਾਣੋ ਕੀ ਹੈ ਹਲਕੇ ਦਾ ਇਤਿਹਾਸ
Saturday, Feb 19, 2022 - 01:01 PM (IST)
ਜਲੰਧਰ/ਗੜ੍ਹਸ਼ੰਕਰ (ਵੈੱਬ ਡੈਸਕ) : ਗੜ੍ਹਸ਼ੰਕਰ ਹਲਕਾ ਨੰਬਰ-45 ਹੈ। ਗੜ੍ਹਸ਼ੰਕਰ ਦੇ ਵੋਟਰ ਕਦੇ ਵੀ ਕਿਸੇ ਇਕ ਉਮੀਦਵਾਰ ਦੇ ਹੱਕ ਵਿੱਚ ਨਹੀਂ ਭੁਗਤੇ।ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਅਤੇ ਇਕ ਵਾਰ ਹੋਈ ਜ਼ਿਮਨੀ ਚੋਣ ਵਿਚ ਇਥੋਂ ਇਕ ਵਾਰ ਬਸਪਾ, ਇਕ ਵਾਰ ਭਾਜਪਾ, ਦੋ ਵਾਰ ਕਾਂਗਰਸ, ਇਕ ਵਾਰ ਅਕਾਲੀ ਦਲ ਅਤੇ ਇਕ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਿਹਾ ਹੈ।
1997
1997 ਦੀਆਂ ਚੋਣਾਂ ਦੌਰਾਨ ਬਸਪਾ ਦੇ ਸ਼ਿੰਗਾਰਾ ਰਾਮ ਨੇ ਭਾਜਪਾ ਦੇ ਅਵਿਨਾਸ਼ ਰਾਏ ਨੂੰ ਸਿਰਫ਼ 801 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ ਸੀ। ਸ਼ਿੰਗਾਰਾ ਰਾਮ ਨੂੰ 21291 ਵੋਟਾਂ ਮਿਲੀਆਂ ਜਦਕਿ ਅਵਿਨਾਸ਼ ਨੂੰ 20490 ਵੋਟਾਂ ਮਿਲੀਆਂ ਸਨ।
2002
2002 ਦੀਆਂ ਚੋਣਾਂ ’ਚ ਭਾਜਪਾ ਦੇ ਅਵਿਨਾਸ਼ ਰਾਏ ਖੰਨਾ ਨੇ 6175 ਵੋਟਾਂ ਦੇ ਫ਼ਰਕ ਨਾਲ ਬਸਪਾ ਦੇ ਸ਼ਿੰਗਾਰਾ ਰਾਮ ਨੂੰ ਚਿੱਤ ਕਰਕੇ ਆਪਣੀ ਹਾਰ ਦਾ ਬਦਲਾ ਲਿਆ। ਅਵਿਨਾਸ਼ ਰਾਏ ਖੰਨਾ ਨੂੰ 24638 ਵੋਟਾਂ ਮਿਲੀਆਂ ਜਦਕਿ ਸ਼ਿੰਗਾਰਾ ਰਾਮ ਨੂੰ 18463 ਵੋਟਾਂ ਮਿਲੀਆਂ ਸਨ।
2004
ਗੜ੍ਹਸ਼ੰਕਰ ਹਲਕੇ ਤੋਂ ਸਾਲ 2004 ਵਿਚ ਜ਼ਿਮਨੀ ਚੋਣ ਵੀ ਹੋਈ ਸੀ, ਜਿਸ ’ਚ ਕਾਂਗਰਸੀ ਉਮੀਦਵਾਰ ਲਵ ਕੁਮਾਰ ਜੇਤੂ ਰਹੇ। ਲਵ ਕੁਮਾਰ ਨੇ ਭਾਜਪਾ ਦੇ ਮੋਹਿੰਦਰ ਪਾਲ ਨੂੰ ਹਰਾਇਆ ਸੀ। ਲਵ ਕੁਮਾਰ ਨੂੰ 37338 ਵੋਟਾਂ ਮਿਲੀਆਂ ਜਦਕਿ ਮੋਹਿੰਦਰ ਪਾਲ 19398 ਵੋਟਾਂ ਮਿਲੀਆਂ।
2007
2007 ਚੋਣਾਂ ਵਿੱਚ ਕਾਂਗਰਸ ਦੇ ਲਵ ਕੁਮਾਰ ਗੋਲਡੀ ਨੇ 33876 ਵੋਟਾਂ ਲੈ ਕੇ ਭਾਜਪਾ ਦੇ ਮੋਹਿੰਦਰ ਪਾਲ ਮਾਨ ਨੂੰ ਹਰਾਇਆ ਸੀ। ਮੋਹਿੰਦਰ ਪਾਲ ਨੂੰ 29808 ਵੋਟਾਂ ਮਿਲੀਆਂ ਸਨ।
2012
2012 ਦੀਆਂ ਚੋਣਾਂ ’ਚ ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰ ਸਿੰਘ ਭੁੱਲੇਵਾਲ ਨੇ ਕਾਂਗਰਸੀ ਆਗੂ ਲਵ ਕੁਮਾਰ ਗੋਲਡੀ ਨੂੰ 6293 ਵੋਟਾਂ ਦੇ ਫ਼ਰਕ ਨਾਲ ਹਰਾਇਆ। ਅਕਾਲੀ ਦਲ ਦੇ ਸੁਰਿੰਦਰ ਸਿੰਘ ਨੂੰ 47728 ਵੋਟਾਂ ਮਿਲੀਆਂ ਜਦਕਿ ਕਾਂਗਰਸੀ ਆਗੂ ਲਵ ਕੁਮਾਰ ਨੂੰ 41435 ਵੋਟਾਂ ਮਿਲੀਆਂ।ਬਸਪਾ ਦੇ ਉਮੀਦਵਾਰ ਗੁਰਲਾਲ ਨੂੰ 18358 ਵੋਟਾਂ ਮਿਲੀਆਂ ਸਨ।
2017
ਸਾਲ 2017 ਦੀਆਂ ਚੋਣਾਂ ’ਚ ‘ਆਪ’ ਦੇ ਜੈ ਕਿਸ਼ਨ ਰੋੜੀ ਨੇ ਇਹ ਸੀਟ ਜਿੱਤੀ। ਉਨ੍ਹਾਂ ਨੇ ਅਕਾਲੀ ਦਲ ਦੇ ਸੁਰਿੰਦਰ ਸਿੰਘ ਹੀਰ ਨੂੰ 1650 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ। ਜੈ ਕਿਸ਼ਨ ਰੋੜੀ ਨੂੰ 41720 ਵੋਟਾਂ ਮਿਲੀਆਂ ਜਦਕਿ ਸੁਰਿੰਦਰ ਸਿੰਘ ਹੀਰ 40070 ਵੋਟਾਂ ਨਾਲ ਦੂਜੇ ਨੰਬਰ ਤੇ ਰਹੇ।ਕਾਂਗਰਸ ਦੇ ਉਮੀਦਵਾਰ ਲਵ ਕੁਮਾਰ ਗੋਲਡੀ ਨੂੰ 31909 ਵੋਟਾਂ ਮਿਲੀਆਂ ਸਨ।
2022 ਦੀਆਂ ਚੋਣਾਂ ’ਚ ਕਾਂਗਰਸ ਵੱਲੋਂ ਅਮਰਪ੍ਰੀਤ ਲਾਲੀ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਇਥੇ ਇਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੇ ਸੁਰਿੰਦਰ ਸਿੰਘ, ‘ਆਪ’ ਦੇ ਉਮੀਦਵਾਰ ਜੈ ਕਿਸ਼ਨ ਰੋੜੀ, ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਡਾ. ਜੰਗ ਬਹਾਦਰ ਸਿੰਘ ਅਤੇ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੀ ਭਾਜਪਾ ਦੀ ਉਮੀਦਵਾਰ ਨਿਮਿਸ਼ਾ ਮਹਿਤਾ ਨਾਲ ਹੋਵੇਗਾ।
ਇਸ ਹਲਕੇ ’ਚ ਕੁੱਲ 175287 ਵੋਟਰ ਹਨ, ਜਿਨ੍ਹਾਂ ’ਚ 90936 ਪੁਰਸ਼ ਅਤੇ 91290 ਵੋਟਰ ਔਰਤਾਂ ਹਨ। ਇਸ ਤੋਂ ਇਲਾਵਾ 7 ਥਰਡ ਜੈਂਡਰ ਵੋਟਰ ਹਨ।