ਫਤਿਹਗੜ੍ਹ ਸਾਹਿਬ ''ਚ ਅਚਾਨਕ ਗੋਲੀ ਲੱਗਣ ਕਾਰਨ ਕਾਂਸਟੇਬਲ ਦੀ ਮੌਤ, ਪੁਲਸ ਕਰ ਰਹੀ ਜਾਂਚ

Saturday, May 22, 2021 - 02:32 PM (IST)

ਫਤਿਹਗੜ੍ਹ ਸਾਹਿਬ ''ਚ ਅਚਾਨਕ ਗੋਲੀ ਲੱਗਣ ਕਾਰਨ ਕਾਂਸਟੇਬਲ ਦੀ ਮੌਤ, ਪੁਲਸ ਕਰ ਰਹੀ ਜਾਂਚ

ਫਤਿਹਗੜ੍ਹ ਸਾਹਿਬ (ਵਿਪਨ) : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ 'ਚ ਇਕ ਕਾਂਸਟੇਬਲ ਦੀ ਆਪਣੀ ਹੀ ਗੋਲੀ ਚੱਲਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤੇਜਵੰਤ ਸਿੰਘ (42) ਵਾਸੀ ਹਿਮਾਚਲ ਪ੍ਰਦੇਸ਼ ਦੇ ਰੂਪ 'ਚ ਕੀਤੀ ਗਈ ਹੈ। ਮ੍ਰਿਤਕ ਤੇਜਵੰਤ ਸਰਹਿੰਦ ਸ਼ਹਿਰ 'ਚ ਸਥਿਤ ਕਮਿਊਨਿਟੀ ਸੈਂਟਰ 'ਚ ਸੀ. ਆਰ. ਪੀ. ਐਫ. ਗਾਰਦ 'ਚ ਤਾਇਨਾਤ ਸੀ। ਉਸ ਦੀ ਬੰਦੂਕ 'ਚੋਂ ਅਚਾਨਕ ਗੋਲੀ ਚੱਲ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਗੋਲੀ ਅਚਾਨਕ ਚੱਲੀ ਹੈ, ਜੋ ਤੇਜਵੰਤ ਦੇ ਮੱਥੇ 'ਤੇ ਜਾ ਲੱਗੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।
 


author

Babita

Content Editor

Related News