ਜਲਾਲਾਬਾਦ ਤੋਂ ਕਾਂਗਰਸੀ ਯੂਥ ਆਗੂ ''ਗੋਲਡੀ ਕੰਬੋਜ'' ਨੇ ਦਿੱਤਾ ਅਸਤੀਫਾ
Tuesday, Sep 24, 2019 - 09:03 AM (IST)
ਜਲਾਲਾਬਾਦ (ਸੁਨੀਲ) : ਜਲਾਲਾਬਾਦ ਤੋਂ ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਜਗਦੀਪ ਕੰਬੋਜ ਗੋਲਡੀ ਨੇ ਆਪਣੇ ਅਹੁਦੇ ਅਤੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦਾ ਕਾਰਨ ਜਲਾਲਾਬਾਦ ਤੋਂ ਬਾਹਰੀ ਉਮੀਦਵਾਰ ਨੂੰ ਜ਼ਿਮਨੀ ਚੋਣ ਲਈ ਮੈਦਾਨ 'ਚ ਉਤਾਰਨਾ ਦੱਸਿਆ ਜਾ ਰਿਹਾ ਹੈ। ਗੋਲਡੀ ਕੰਬੋਜ ਨੇ ਆਪਣੇ ਅਸਤੀਫੇ ਦੀ ਕਾਪੀ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤੀ ਹੈ ਅਤੇ ਨਾਲ ਹੀ ਲਿਖਿਆ ਹੈ ਕਿ ਅਜਿਹੀਆਂ ਗਤੀਵਿਧੀਆਂ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਵਰਕਰਾਂ ਦੇ ਮਨਾਂ ਨੂੰ ਠੇਸ ਪਹੁੰਚਾਉਂਦੀਆਂ ਹਨ। ਗੋਲਡੀ ਨੇ ਲਿਖਿਆ ਹੈ ਕਿ ਕੁਝ ਸਰਮਾਏਦਾਰ ਅਤੇ ਪਾਰਟੀ 'ਚ ਬੈਠੀਆਂ ਪਾਰਟੀ ਵਿਰੋਧੀ ਤਾਕਤਾਂ ਜਾਇਜ਼ ਮੁਕਾਮ ਤੱਕ ਪੁੱਜਣ ਨਹੀਂ ਦਿੰਦੀਆਂ।
