ਕਾਂਗਰਸੀ ਕਾਰਕੁਨਾਂ ਨੇ ਕੈਪਟਨ ਦੀ ਸ਼ਹਿ ’ਤੇ ਚੋਣਾਂ ਵਿਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ : ਚੁੱਘ

02/16/2021 1:31:55 AM

ਚੰਡੀਗੜ੍ਹ, (ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ’ਤੇ ਲਾਏ ਕਿਸਾਨ ਅੰਦੋਲਨ ਨੂੰ ਠੀਕ ਤਰੀਕੇ ਨਾਲ ਡੀਲ ਨਾ ਕਰਨ ਦੇ ਦੋਸ਼ ਨੂੰ ਨਿਰਾਧਾਰ ਤੱਥਹੀਣ ਅਤੇ ਬੇਤੁਕਾ ਦੱਸਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਸ਼ਾਸਨ ਵਿਚ ਪੰਜਾਬ ਨੂੰ ਬਦਹਾਲ ਕਾਨੂੰਨ ਵਿਵਸਥਾ ਦੀ ਭੱਠੀ ਵਿਚ ਸੁੱਟਿਆ ਹੈ।
ਚੁੱਘ ਨੇ ਕਿਹਾ ਦੀ ਕਿਸਾਨ ਅੰਦੋਲਨ ਵਿਚ ਗੈਰ ਸਮਾਜਿਕ ਅਨਸਰਾਂ ਦੀ ਦਖਲਅੰਦਾਜ਼ੀ ਕੈਪਟਨ ਸਰਕਾਰ ਦੀ ਸ਼ਹਿ ’ਤੇ ਹੋਈ। ਉਨ੍ਹਾਂ ਕਿਹਾ ਦੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਕਾਰਨ ਪੰਜਾਬ ਉਦਯੋਗ, ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਲੱਚਰ ਕਾਨੂੰਨ ਵਿਵਸਥਾ ਕਾਰਨ ਕਾਂਗਰਸ ਦੇ ਨੇਤਾ ਅਤੇ ਵਰਕਰ ਪੰਜਾਬ ਵਿਚ ਸਥਾਨਕ ਸਰਕਾਰਾਂ ਚੋਣਾਂ ਵਿਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਰਹੇ ਹਨ ਅਤੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ। ਉਨ੍ਹਾਂ ਕਿਹਾ ਦੀ ਕੈਪਟਨ ਸਰਕਾਰ ਦੇ ਰਾਜ ਵਿਚ ਉਦਯੋਗ, ਵਪਾਰੀ, ਸਰਕਾਰੀ ਕਰਮਚਾਰੀਆਂ ਸਮੇਤ ਸਾਰੇ ਵਰਗਾਂ ਦੇ ਨਾਗਰਿਕ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਕੈਪਟਨ ਆਪਣੇ ਚੋਣ ਮੈਨੀਫੈਸਟੋ ਦਾ ਇਕ ਵੀ ਵਾਅਦਾ ਪੂਰਾ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਸਾਬਿਤ ਹੋਏ ਹਨ। ਇਸ ਸਰਕਾਰ ਦੇ ਰਾਜ ਵਿਚ ਲੋਕਤੰਤਰ ਦਾ ਕਤਲ ਹੋਇਆ। ਸੋਚੀ-ਸਮਝੀ ਸਾਜਿਸ਼ ਅਧੀਨ ਹਿੰਸਾ ਹੋ ਰਹੀ ਹੈ। ਕੈਪਟਨ ਸਰਕਾਰ ਨੂੰ ਨੈਤਿਕ ਆਧਾਰ ’ਤੇ ਅਸਤੀਫਾ ਦੇਣਾ ਚਾਹੀਦਾ ਹੈ।


Bharat Thapa

Content Editor

Related News