ਚੋਣ ਵਾਅਦੇ ਮੁਤਾਬਕ ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਮਿਲਣਗੀਆਂ ਸਹੂਲਤਾਂ: ਬਿਸ਼ਨਪੁਰ

12/30/2017 5:03:53 PM

ਕਪੂਰਥਲਾ (ਮੱਲ੍ਹੀ)— ਕਾਂਗਰਸੀ ਵਰਕਰਾਂ ਦੀ ਬਲਾਕ ਪੱਧਰੀ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਬਿਸ਼ਨਪੁਰ ਨੇ ਕਿਹਾ ਕਿ ਚੋਣਾਂ-2017 ਦੌਰਾਨ ਕਾਂਗਰਸ ਪਾਰਟੀ ਨੇ ਸੱਤਾ 'ਚ ਆਉਣ 'ਤੇ ਪਿੰਡ ਦੇ ਲੋਕਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਜੋ ਲੋਕਾਂ ਨਾਲ ਵਾਅਦਾ ਕੀਤਾ ਸੀ, ਨੂੰ ਪੂਰਾ ਕਰਨ ਲਈ ਸਰਕਾਰ ਜਲਦ ਹੀ ਵਾਅਦੇ ਨੂੰ ਅਮਲੀ ਰੂਪ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਅਤੇ ਸਿੰਚਾਈ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਦੇ ਆਦੇਸ਼ਾਂ ਤਹਿਤ ਪਿੰਡਾਂ ਦੇ ਅਧੂਰੇ ਵਿਕਾਸ ਕਾਰਜਾਂ ਤੇ ਪੇਂਡੂ ਲਿੰਕ ਸੜਕਾਂ ਦੇ ਵਿਕਾਸ ਕਾਰਜ ਪੂਰੇ ਕਰਨ ਲਈ ਬਿਨਾਂ ਭੇਦਭਾਵ ਦੇ ਲੋੜੀਂਦੀਆਂ ਗ੍ਰਾਂਟਾਂ ਦਿੱਤੀਆਂ ਜਾਣਗੀਆਂ।
ਕਾਂਗਰਸ ਪਾਰਟੀ ਦੇ ਜ਼ਿਲਾ ਮੀਤ ਪ੍ਰਧਾਨ ਤੇ ਮੈਂਬਰ ਬਲਾਕ ਸੰਮਤੀ ਕਪੂਰਥਲਾ ਅਜੀਤ ਸਿੰਘ ਕੋਟ ਕਰਾਰ ਖਾਂ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਪਿੰਡਾਂ 'ਚ ਲੋੜੀਂਦੀਆਂ ਗ੍ਰਾਂਟਾਂ ਨਹੀਂ ਮਿਲਦੀਆਂ ਸਨ, ਜਿਸ ਕਰਕੇ ਅੱਜ ਪਿੰਡਾਂ ਦੀ ਵਿਕਾਸ ਪੱਖੋਂ ਹਾਲਤ ਤਰਸਯੋਗ ਬਣੀ ਹੋਈ ਹੈ। ਮੀਟਿੰਗ ਮੌਕੇ ਕਾਂਗਰਸ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਜਸਵੰਤ ਲਾਡੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਆਪਣੇ ਵਾਅਦਿਆਂ ਮੁਤਾਬਿਕ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ। 
ਇਸ ਮੌਕੇ ਬਜ਼ੁਰਗ ਕਾਂਗਰਸੀ ਨੇਤਾ ਸੁਰਿੰਦਰ ਨਾਥ ਮੜੀਆ, ਅਸ਼ਵਨੀ ਰਾਜਪੂਤ, ਗੁਰਪ੍ਰੀਤ ਗੋਪੀ ਆਰੀਆਂਵਾਲ, ਧਰਮਪਾਲ ਮਰਵਾਹਾ, ਰਾਜਵੀਰ ਲੱਭਾ, ਬਲਵਿੰਦਰ ਸਿੰਘ ਸੰਧੂ ਚੱਠਾ, ਮਾ. ਜਸਪਾਲ, ਦਵਿੰਦਰ ਕਾਕਾ, ਰੌਸ਼ਨ ਲਾਲ, ਰਾਜਿੰਦਰ ਸਿੰਘ ਵਾਲੀਆ, ਗਗਨ ਵਾਲੀਆ, ਸਤਨਾਮ ਸਿੰਘ ਲੱਖਣ ਖੁਰਦ, ਕਰਨੈਲ ਸਿੰਘ ਪੱਖੋਵਾਲ, ਜਿੰਦਰ ਖਾਨੋਵਾਲ, ਫਕੀਰ ਸਿੰਘ ਚਾਹਲ, ਦਲਜੀਤ ਸਿੰਘ ਬਡਿਆਲ, ਹਰਭਜਨ ਸਿੰਘ ਭਲਾਈਪੁਰ, ਹੈਪੀ ਭੰਡਾਲ ਤੇ ਗੁਰਬਚਨ ਲਾਲੀ ਵਰਿਆਂਹ ਦੋਨਾ ਆਦਿ ਹਾਜ਼ਰ ਸਨ।


Related News