ਪੰਜਾਬ ''ਚ AAP ਦੇ ''ਜਾਲ'' ''ਚ ਨਹੀਂ ਫਸੇਗੀ ਕਾਂਗਰਸ, CM ਉਮੀਦਵਾਰ ਦੇ ਐਲਾਨ ਦਾ ਫਿਲਹਾਲ ਕੋਈ ਇਰਾਦਾ ਨਹੀਂ

Wednesday, Jan 19, 2022 - 12:58 AM (IST)

ਪੰਜਾਬ ''ਚ AAP ਦੇ ''ਜਾਲ'' ''ਚ ਨਹੀਂ ਫਸੇਗੀ ਕਾਂਗਰਸ, CM ਉਮੀਦਵਾਰ ਦੇ ਐਲਾਨ ਦਾ ਫਿਲਹਾਲ ਕੋਈ ਇਰਾਦਾ ਨਹੀਂ

ਚੰਡੀਗੜ੍ਹ-ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਦੇ ਦਾਅਵੇ ਨਾਲ ਕਾਂਗਰਸ 'ਤੇ ਵੀ ਅਜਿਹਾ ਕਰਨ ਦਾ ਦਬਾਅ ਵਧਣ ਲੱਗਿਆ ਹੈ। ਪ੍ਰਦੇਸ਼ ਦੀ ਸਿਆਸਤ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਮੁੱਖ ਮੰਤਰੀ ਉਮੀਦਵਾਰ ਬਣਨ ਦਾ ਮੁਕਾਬਲੇ 'ਚ ਸਿਆਸੀ ਸੰਤੁਲਨ ਕਾਇਮ ਰੱਖਣਾ ਚੁਣੌਤੀ ਹੈ। ਕਾਂਗਰਸ ਲਈ ਚਿਹਰੇ ਦਾ ਐਲਾਨ ਆਸਾਨ ਨਹੀਂ ਹੈ, ਇਸ ਲਈ ਕਾਂਗਰਸ ਨੇ ਭਗਵੰਤ ਮਾਨ ਦਾ ਚਿਹਰਾ ਅਗੇ ਕਰਨ ਦੇ ਆਪ ਦੇ ਦਾਅਵੇ 'ਤੇ ਇਹ ਕਹਿ ਕੇ ਤੰਜ ਕੱਸਿਆ ਕਿ ਖੁਦ ਦੇ ਕਰਵਾਏ ਗਏ ਓਪੀਨੀਅਨ ਪੋਲ ਦਾ ਕੋਈ ਮਤਲਬ ਨਹੀਂ ਹੈ ਅਤੇ ਅਸਲ 'ਚ ਪੰਜਾਬ ਦੀ ਜਨਤਾ 20 ਫਰਵਰੀ ਨੂੰ ਇਸ ਦਾ ਫੈਸਲਾ ਕਰੇਗੀ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਵਿਖੇ ਕਾਰ ’ਚੋਂ 1 ਕਰੋੜ 12 ਲੱਖ ਦੀ ਨਕਦੀ ਬਰਾਮਦ

ਰਟੀ ਦੇ ਇਸ ਰੁਖ਼ ਤੋਂ ਸਾਫ ਹੈ ਕਿ ਕਾਂਗਰਸ ਮੁੱਖ ਮੰਤਰੀ ਦੇ ਚਿਹਰੇ 'ਤੇ ਫੈਸਲਾ ਚੋਣਾਂ ਤੋਂ ਬਾਅਦ ਕਰਨ ਦੇ ਆਪਣੇ ਰੁਖ਼ 'ਤੇ ਕਾਇਮ ਹੈ। ਕਾਂਗਰਸ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਚੰਨੀ ਦੇ ਸਖ਼ਤ ਕਦਮਾਂ ਅਤੇ ਸਿਆਸੀ ਸੂਝ-ਬੂਝ ਤੋਂ ਬਾਅਦ ਸਿੱਧੂ ਨੇ ਵੀ ਹਾਲ ਦੇ ਦਿਨਾਂ 'ਚ ਆਪਣੇ ਰੁਖ਼ 'ਚ ਨਰਮੀ ਦਿਖਾਈ ਹੈ। ਇਸ ਕਾਰਨ ਪਾਰਟੀ ਦੀ ਚੋਣ ਮੁਹਿੰਮ ਲਗਭਗ ਲੀਹ 'ਤੇ ਆ ਗਈ ਹੈ। ਇਸ ਕਿਸੇ ਤੋਂ ਲੁੱਕਿਆ ਨਹੀਂ ਹੈ ਕਿ ਮੁੱਖ ਮੰਤਰੀ ਚੰਨੀ ਨੇ ਚਾਰ ਮਹੀਨਿਆਂ 'ਚ ਹੀ ਆਪਣੀ ਪੈਠ ਰਾਹੀਂ ਦਾਅਵੇਦਾਰੀ ਨੂੰ ਮਜ਼ਬੂਤੀ ਦਿੱਤੀ ਹੈ ਅਤੇ ਸਿੱਧੂ ਦੀ ਪੂਰੀ ਸਿਆਸਤ ਹੀ ਪੰਜਾਬ ਦਾ ਕਪਤਾਨ ਬਣਨ 'ਤੇ ਕੇਂਦਰਿਤ ਹੈ। ਕਾਂਗਰਸ ਸੂਤਰਾਂ ਦੇ ਮੁਤਾਬਕ 'ਆਪ' ਨੇ ਚੰਨੀ ਅਤੇ ਸਿੱਧੂ ਦਰਮਿਆਨ ਚਲ ਰਹੀ ਅੰਦਰੂਨੀ ਜੰਗ ਨੂੰ ਬਾਹਰ ਲਿਜਾਣ ਦੇ ਮਕੱਸਦ ਨਾਲ ਹੀ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹੈ ਤਾਂ ਕਿ ਕਾਂਗਰਸ 'ਤੇ ਵੀ ਆਪਣਾ ਚਿਹਰਾ ਐਲਾਨ ਕਰਨ ਦਾ ਦਬਾਅ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ : NKRS ਟਰੱਕਿੰਗ ਦੀ 17ਵੀਂ ਵਰ੍ਹੇਗੰਢ ਮੌਕੇ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

'ਆਪ' ਦੇ ਇਸ ਦਾਅਵੇ 'ਚ ਫਸਣ ਤੋਂ ਬਾਅਦ ਸਿੱਧੂ ਅਤੇ ਚੰਨੀ ਦਰਮਿਆਨ ਸੰਤੁਲਨ ਬਣਾਏ ਰੱਖਣਾ ਮੁਸ਼ਕਲ ਹੋਵੇਗਾ। ਚੋਣ ਪ੍ਰਚਾਰ ਦੌਰਾਨ ਜੇਕਰ ਕਾਂਗਰਸ 'ਚ ਅੰਦਰੂਨੀ ਉਥਲ-ਪੁਥਲ ਹੁੰਦੀ ਹੈ ਤਾਂ ਇਸ ਦਾ ਸਿੱਧਾ ਫਾਇਦਾ 'ਆਪ' ਨੂੰ ਮਿਲੇਗਾ। ਕਾਂਗਰਸ ਮੀਡੀਆ ਵਿਭਾਗ ਦੇ ਮੁਖੀ ਰਣਦੀਪ ਸੁਰਜੇਵਾਲਾ ਨੇ 'ਆਪ' ਦੇ ਐਲਾਨ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਕਿਸ ਨੇ ਵੋਟ ਪਾਈ, ਕੌਣ ਕਮਿਸ਼ਨ ਸੀ ਅਤੇ ਕਿਸ ਨੇ ਇਨ੍ਹਾਂ ਵੋਟਾਂ ਦੀ ਗਿਣਤੀ ਕੀਤੀ, ਤੁਸੀਂ ਆਪਣੇ ਘਰ 'ਚ ਕੁਝ ਵੀ ਲਿਖ ਲਵੋ, ਇਸ ਦੇ ਮਾਇਨੇ ਕੀ ਹਨ। ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਇਹ ਪੰਜਾਬ ਦੀ ਜਨਤਾ ਦਾ ਅਪਮਾਨ ਹੈ, ਕੀ ਕੇਜਰੀਵਾਲ ਇਹ ਜਾਣਦੇ ਨਹੀਂ ਕਿ 20 ਫਰਵੀਰ ਨੂੰ ਵੋਟਾਂ ਪੈਣਗੀਆਂ ਜਿਸ 'ਚ ਲੋਕ ਫੈਸਲਾ ਕਰਨਗੇ ਕਿ ਪੰਜਾਬ ਦੀ ਅਗਵਾਈ ਕੌਣ ਕਰੇਗਾ।

ਇਹ ਵੀ ਪੜ੍ਹੋ : ਵੈਟੀਕਨ ਦੇ ਵਿਦੇਸ਼ ਮੰਤਰੀ ਤੇ ਉਨ੍ਹਾਂ ਦੇ ਜੂਨੀਅਰ ਹੋਏ ਕੋਰੋਨਾ ਪਾਜ਼ੇਟਿਵ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News