ਲੁਧਿਆਣਾ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ, ਵੱਜਣ ਲੱਗੇ ਢੋਲ-ਨਗਾਰੇ (ਤਸਵੀਰਾਂ)

Saturday, Sep 22, 2018 - 04:16 PM (IST)

ਲੁਧਿਆਣਾ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ, ਵੱਜਣ ਲੱਗੇ ਢੋਲ-ਨਗਾਰੇ (ਤਸਵੀਰਾਂ)

ਲੁਧਿਆਣਾ (ਸੰਜੇ, ਟੱਕਰ) : ਪੰਜਾਬ 'ਚ 19 ਸਤੰਬਰ ਨੂੰ ਜ਼ਿਲਾ ਪਰਿਸ਼ਦ ਤੇ ਬਲਾਕ ਸਮਿਤੀ ਦੀਆਂ ਪਈਆਂ ਵੋਟਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ, ਜਿਸ ਦੌਰਾਨ ਸ਼ਹਿਰ ਦੇ 13 ਬਲਾਕਾਂ 'ਚ ਕਾਂਗਰਸ ਨੂੰ ਹੂੰਝਾ ਫੇਰ ਜਿੱਤ ਵੱਲ ਵਧ ਰਹੀ ਹੈ, ਜਦੋਂ ਕਿ ਅਕਾਲੀ ਦਲ ਪਿੱਛੇ ਚੱਲ ਰਿਹਾ ਹੈ। ਹੁਣ ਤੱਕ ਆਏ ਚੋਣ ਨਤੀਜਿਆਂ ਅਤੇ ਰੁਝਾਨਾਂ ਮੁਤਾਬਕ ਕਾਂਗਰਸ ਪਾਰਟੀ ਜ਼ਿਲੇ ਦੇ ਸਾਰੇ 13 ਬਲਾਕਾਂ ਦੀਆਂ ਬਲਾਕ ਸੰਮਤੀਆਂ 'ਚ ਬਹੁਮਤ ਦੇ ਨੇੜੇ ਪਹੁੰਚ ਚੁੱਕੀ ਹੈ। ਇਸੇ ਤਰ੍ਹਾਂ ਜ਼ਿਲਾ ਪਰਿਸ਼ਦ ਦੀਆਂ 25 ਸੀਟਾਂ 'ਚੋਂ 20 'ਤੇ ਕਾਂਗਰਸ ਦਾ ਕਬਜ਼ਾ ਹੁੰਦਾ ਦਿਖਾਈ ਦੇ ਰਿਹਾ ਹੈ।

PunjabKesari

ਬਲਾਕ ਡੇਹਲੋਂ, ਦੋਰਾਹਾ, ਜਗਰਾਓਂ, ਖੰਨਾ, ਲੁਧਿਆਣਾ-2, ਮਲੌਦ, ਮਾਛੀਵਾੜਾ, ਰਾਏਕੋਟ, ਪੱਖੋਵਾਲ ਅਤੇ ਸੁਧਾਰ 'ਚ ਕਾਂਗਰਸ ਨੂੰ ਵੱਡੀ ਜਿੱਤ ਮਿਲ ਚੁੱਕੀ ਹੈ। ਇਸ ਜਿੱਤ ਤੋਂ ਬਾਅਦ ਕਾਂਗਰਸੀ ਆਗੂਆਂ ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਢੋਲ-ਨਗਾਰੇ ਵਜਾ ਕੇ ਉਨ੍ਹਾਂ ਵਲੋਂ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ। ਕਾਂਗਰਸੀ ਇਕ-ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਰਹੇ ਹਨ। 

PunjabKesari


ਜ਼ਿਕਰਯੋਗ ਹੈ ਕਿ 19 ਸਤੰਬਰ ਨੂੰ ਸ਼ਹਿਰ 'ਚ ਬਲਾਕ ਸਮਿਤੀ ਤੇ ਜ਼ਿਲਾ ਪਰਿਸ਼ਦ ਦੀਆਂ ਵੋਟਾਂ ਦੌਰਾਨ ਢੋਲਣਵਾਲ ਦੇ ਬੂਥ ਨੰਬਰ-222 ਤੇ 223 'ਚ ਗਲਤ ਬੈਲਟ ਪੇਪਰ ਆ ਗਏ ਸਨ। ਇਨ੍ਹਾਂ ਬੂਥਾਂ 'ਤੇ ਦੁਬਾਰਾ ਵੋਟਿੰਗ ਕਰਵਾਈ ਗਈ ਸੀ, ਜਿਸ ਦੇ ਨਤੀਜੇ ਵੀ ਸਾਹਮਣੇ ਆ ਚੁੱਕੇ ਹਨ। 

PunjabKesari

 


Related News