ਮੇਲਾ ਰੱਖੜ ਪੁੰਨਿਆਂ ਮੌਕੇ ਕਾਂਗਰਸ ਕਰੇਗੀ ਵਿਸ਼ਾਲ ਰੈਲੀ : ਭਲਾਈਪੁਰ

Thursday, Aug 05, 2021 - 01:10 PM (IST)

ਮੇਲਾ ਰੱਖੜ ਪੁੰਨਿਆਂ ਮੌਕੇ ਕਾਂਗਰਸ ਕਰੇਗੀ ਵਿਸ਼ਾਲ ਰੈਲੀ : ਭਲਾਈਪੁਰ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਇਤਿਹਾਸਕ ਕਸਬਾ ਬਾਬਾ ਬਕਾਲਾ ਸਾਹਿਬ ਜਿਥੇ ਮੇਲਾ ਰੱਖੜ ਪੁੰਨਿਆਂ ਮੌਕੇ ਤਿੰਨ ਰੋਜ਼ਾਂ ਜੋੜ ਮੇਲਾ ਮਨਾਇਆ ਜਾਂਦਾ ਹੈ, ਜੋ ਪਿਛਲੇ ਸਮੇਂ ਦੌਰਾਨ ਕੋਰੋਨਾ ਮਹਾਮਾਰੀ ਦੇ ਕਾਰਨ ਨਹੀ ਮਨਾਇਆ ਜਾ ਸਕਿਆ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਵੱਲੋਂ ਕਾਨਫਰੰਸ ਹੀ ਕੀਤੀ ਗਈ ਸੀ ਪਰ ਇਸ ਵਾਰ ਇਸ ਜੋੜ ਮੇਲੇ ਮੌਕੇ ਕਾਂਗਰਸ ਪਾਰਟੀ ਵੱਲੋਂ ਵਿਸ਼ਾਲ ਰੈਲੀ ਕਰਵਾਈ ਜਾ ਰਹੀ ਹੈ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਸਮੇਤ ਅਨੇਕਾ ਮੰਤਰੀ ਅਤੇ ਹੋਰ ਸੂਬਾਈ ਆਗੂ ਸੰਬੋਧਨ ਕਰਨਗੇ। ਇਸ ਸਬੰਧੀ ਅੱਜ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੱਲੋਂ ਸਰਕਾਰੀ ਆਈ. ਟੀ. ਆਈ. ਬਾਬਾ ਬਕਾਲਾ ਸਾਹਿਬ ਵਿਖੇ ਆਪਣੇ ਸਾਥੀਆਂ ਸਮੇਤ ਦੌਰਾ ਕੀਤਾ ਅਤੇ ਕਾਨਫਰੰਸ ਲਈ ਤਿਆਰ ਹੋਣ ਵਾਲੀ ਸਟੇਜ ਅਤੇ ਪੰਡਾਲ ਦੇ ਕੰਮਾਂ ਦੀ ਸਮੀਖਿਆ ਕੀਤੀ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਸ਼ਿਲਾਂਗ ਦੇ ਗੁਰਦੁਆਰਾ ਸਾਹਿਬ ਲਈ ਦਿੱਤੀ 10 ਲੱਖ ਰੁਪਏ ਦੀ ਮਦਦ   

PunjabKesari

ਵਿਧਾਇਕ ਭਲਾਈਪੁਰ ਨੇ ਦੱਸਿਆ ਕਿ ਇਸ ਸਬੰਧੀ ਫਿਲਹਾਲ 500 ਵਿਅਕਤੀਆਂ ਦੇ ਇਕੱਠ ’ਚ ਸ਼ਾਮਿਲ ਹੋਣ ਦੀ ਇਜਾਜਤ ਮਿਲ ਚੁੱਕੀ ਹੈ ਪਰ ਹੋਰ ਵਧੇਰੇ ਇਜਾਜਤ ਲੈਣ ਜਾਂ ਢੁੱਕਵੇ ਪ੍ਰਬੰਧ ਕਰਨ ਲਈ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਗੁਰਦਿਆਲ ਸਿੰਘ ਢਿਲੋਂ, ਪਿੰਦਰਜੀਤ ਸਿੰਘ ਸਰਲੀ, ਬਲਕਾਰ ਸਿੰਘ ਬੱਲ, ਨਿਰਵੈਰ ਸਿੰਘ ਭਲਾਈਪੁਰ ਚਾਰੇ ਚੇਅਰਮੈਨ, ਅਰਜਨਬੀਰ ਸਿੰਘ ਸਰਾਂ ਬਲਾਕ ਪ੍ਰਧਾਨ, ਗੁਰਦੀਪ ਸਿੰਘ ਸਾਬਕਾ ਕੌਂਸਲਰ, ਵਾਈਸ ਚੇਅਰਮੈਨ ਅਮਿਤ ਸ਼ਰਮਾ, ਡਾ. ਬਿਕਰਮਜੀਤ ਸਿੰਘ ਬਾਠ ਮੈਂਬਰ ਜਿਲ੍ਹਾ ਪ੍ਰੀਸ਼ਦ, ਸਰਪੰਚ ਸੁਰਿੰਦਰਪਾਲ ਸਿੰਘ ਲੱਡੂ, ਡਾ. ਸੁਖਜੀਤ ਸਿੰਘ ਖਹਿਰਾ, ਦਲਬੀਰ ਸਿੰਘ ਟਪਿਆਲਾ, ਲੱਖਾ ਸਿੰਘ ਭਿੰਡਰ, ਜਸਵਿੰਦਰ ਸਿੰਘ ਜਲਾਲਾਬਾਦ ਖੁਰਦ, ਹਰਜੀਤ ਸਿੰਘ ਬਾਣੀਆ, ਜਸਪਾਲ ਸਿੰਘ ਰਜਾਦੇਵਾਲ, ਰਾਮ ਸਿੰਘ ਭੈਣੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਮਟਕਾ ਚੌਕ ਤੋਂ ਬਾਬਾ ਲਾਭ ਸਿੰਘ ਦਾ ਨਾਂ ਹਟਾਉਣ ਲਈ ਸਾਈਬਰ ਸੈੱਲ ਨੇ ਗੂਗਲ ਨੂੰ ਲਿਖਿਆ ਪੱਤਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

 


author

Anuradha

Content Editor

Related News