ਪ੍ਰਿਯੰਕਾ ਗਾਂਧੀ ਦਾ ਸਟੈਂਡ, ਭਾਜਪਾ ''ਚ ਸ਼ਾਮਲ ਹੋਣ ਵਾਲੀ ਵਿਧਾਇਕ ਦੇ ਪਤੀ ਨੂੰ ਟਿਕਟ ਨਹੀਂ ਦੇਵੇਗੀ ਕਾਂਗਰਸ

Sunday, Jan 23, 2022 - 12:25 PM (IST)

ਪ੍ਰਿਯੰਕਾ ਗਾਂਧੀ ਦਾ ਸਟੈਂਡ, ਭਾਜਪਾ ''ਚ ਸ਼ਾਮਲ ਹੋਣ ਵਾਲੀ ਵਿਧਾਇਕ ਦੇ ਪਤੀ ਨੂੰ ਟਿਕਟ ਨਹੀਂ ਦੇਵੇਗੀ ਕਾਂਗਰਸ

ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵਲੋਂ ਜਿਨ੍ਹਾਂ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਇੰਤਜ਼ਾਰ ਕੀਤਾ ਜਾ ਸਕਦਾ ਹੈ, ਉਨ੍ਹਾਂ 'ਚ ਕਈ ਮੌਜੂਦਾ ਵਿਧਾਇਕ ਵੀ ਸ਼ਾਮਲ ਹਨ, ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਚਰਚਾ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨੂੰ ਲੈ ਕੇ ਹੋ ਰਹੀ ਹੈ। ਉਨ੍ਹਾਂ ਨੂੰ ਯੂ. ਪੀ. ਦੇ ਰਾਏਬਰੇਲੀ ਤੋਂ ਵਿਧਾਇਕ ਪਤਨੀ ਅਦਿਤੀ ਸਿੰਘ ਕਾਰਨ ਹੁਣ ਤੱਕ ਟਿਕਟ ਨਾ ਮਿਲਣ ਦੀ ਗੱਲ ਸਾਹਮਣੇ ਆਈ ਹੈ ਕਿਉਂਕਿ ਅਦਿਤੀ ਸਿੰਘ ਗਾਂਧੀ ਪਰਿਵਾਰ ਨਾਲ ਬਗਾਵਤ ਕਰਕੇ ਭਾਜਪਾ 'ਚ ਸ਼ਾਮਲ ਹੋ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਸੁਖਬੀਰ ਨੂੰ ਨਹੀਂ ਚਾਹੀਦੈ 'ਬਾਦਲ' ਦੇ ਨਾਂ ਦਾ ਸਹਾਰਾ

ਇਸ ਤੋਂ ਬਾਅਦ ਉਨ੍ਹਾਂ ਦੇ ਪਤੀ ਨੂੰ ਪੰਜਾਬ ਤੋਂ ਕਾਂਗਰਸ ਦੀ ਟਿਕਟ ਨਾ ਦੇਣ ਦਾ ਸਟੈਂਡ ਪ੍ਰਿਯੰਕਾ ਗਾਂਧੀ ਨੇ ਲਿਆ ਹੈ। ਹਾਲਾਂਕਿ ਪੰਜਾਬ ਅਤੇ ਹਾਈਕਮਾਨ ਦੇ ਕੁੱਝ ਆਗੂਆਂ ਦੀ ਸਿਫ਼ਾਰਿਸ਼ ਦੇ ਚੱਲਦਿਆਂ ਅੰਗਦ ਦੀ ਮਾਤਾ ਸਾਬਕਾ ਵਿਧਾਇਕ ਗੁਰਇਕਬਾਲ ਕੌਰ ਨੂੰ ਟਿਕਟ ਮਿਲ ਸਕਦੀ ਹੈ, ਜਿਨ੍ਹਾਂ ਦੇ ਪਤੀ, ਸਹੁਰਾ ਵੀ ਇਸ ਸੀਟ ਤੋਂ ਪਹਿਲਾਂ ਵਿਧਾਇਕ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਹਾਈ ਅਲਰਟ ਦੌਰਾਨ ਵਾਰਦਾਤਾਂ ਦੀ ਹੈਟ੍ਰਿਕ : ਕਰਫ਼ਿਊ 'ਚ 3 ਦਿਨਾਂ ਅੰਦਰ 3 ਵੱਡੀਆਂ ਵਾਰਦਾਤਾਂ
2 ਹੋਰ ਬੀਬੀਆਂ ਦੀ ਟਿਕਟ ਕੱਟ ਸਕਦੀ ਹੈ ਕਾਂਗਰਸ
ਕਾਂਗਰਸ ਵੱਲੋਂ ਯੂ. ਪੀ. 'ਚ 40 ਫ਼ੀਸਦੀ ਬੀਬੀਆਂ ਨੂੰ ਟਿਕਟ ਦੇਣ ਦੇ ਮੁਕਾਬਲੇ ਪੰਜਾਬ 'ਚ ਬਿਲਕੁਲ ਉਲਟ ਪੈਟਰਨ ਅਪਣਾਇਆ ਜਾ ਰਿਹਾ ਹੈ। ਇਸ ਦੇ ਤਹਿਤ ਜਿੱਥੇ ਕਾਫੀ ਘੱਟ ਗਿਣਤੀ 'ਚ ਬੀਬੀਆਂ ਨੂੰ ਟਿਕਟ ਦਿੱਤੀ ਗਈ ਹੈ, ਉੱਥੇ ਕਈ ਮਹਿਲਾ ਨੇਤਾਵਾਂ ਦੀ ਟਿਕਟ ਕੱਟ ਦਿੱਤੀ ਗਈ ਹੈ। ਇਨ੍ਹਾਂ 'ਚ ਨਿਮਿਸ਼ਾ ਮਹਿਤਾ ਨੇ ਗੜ੍ਹਸ਼ੰਕਰ ਤੋਂ ਟਿਕਟ ਨਾ ਮਿਲਣ ਕਾਰਨ ਭਾਜਪਾ ਨੂੰ ਜੁਆਇਨ ਕਰ ਲਿਆ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵੱਲੋਂ ਹਲਕਾ ਬਾਬਾ ਬਕਾਲਾ ਤੋਂ ਉਮੀਦਵਾਰ ਦਾ ਐਲਾਨ

ਇਸ ਤੋਂ ਇਲਾਵਾ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸਤਕਾਰ ਕੌਰ ਅਤੇ ਸੁਨਾਮ ਤੋਂ ਪਿਛਲੀ ਵਾਰ ਚੋਣਾਂ ਲੜਨ ਵਾਲੀ ਦਾਮਨ ਬਾਜਵਾ ਨੂੰ ਵੀ ਅਜੇ ਟਿਕਟ ਨਹੀਂ ਦਿੱਤੀ ਗਈ। ਜਿੱਥੇ ਤੱਕ ਫਿਰੋਜ਼ਪੁਰ ਦਿਹਾਤੀ ਦਾ ਸਵਾਲ ਹੈ, ਉੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਸ਼ੂ ਬਾਂਗੜ ਨੂੰ ਸ਼ਾਮਲ ਕਰਦੇ ਸਮੇਂ ਟਿਕਟ ਦੇਣ ਦਾ ਐਲਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤਾ ਗਿਆ ਹੈ, ਜਦੋਂ ਕਿ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਧੀਮਾਨ ਨੂੰ ਸੁਨਾਮ ਭੇਜ ਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਆਪਣੇ ਕਰੀਬੀ ਸੁਮਿਤ ਸਿੰਘ ਨੂੰ ਟਿਕਟ ਦਿਵਾਉਣ ਲਈ ਜ਼ੋਰ ਲਾ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News