ਕਾਂਗਰਸ ਪਾ ਰਹੀ ਹੈ ਅਕਾਲੀਆਂ ''ਤੇ ਝੂਠੇ ਪਰਚੇ : ਮਲੂਕਾ
Sunday, May 14, 2017 - 06:18 PM (IST)

ਬਠਿੰਡਾ : ਰਾਮਪੁਰਾ ਫੂਲਾ ਦੇ ਕਾਂਗਰਸੀ ਵਿਧਾਇਕ ਦੀ ਸ਼ਹਿ ''ਤੇ ਹੀ ਅਕਾਲੀਆਂ ''ਤੇ ਝੂਠੇ ਪਰਚੇ ਪਾਏ ਗਏ ਹਨ। ਇਹ ਕਹਿਣਾ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦਾ। ਕਾਂਗਰਸ ਸਰਕਾਰ ''ਤੇ ਨਿਸ਼ਾਨਾ ਸਾਧਦਿਆਂ ਮਲੂਕਾ ਨੇ ਕਿਹਾ ਕਿ ਪੰਜਾਬ ''ਚ ਸਰਕਾਰ ਬਣੇ ਨੂੰ 2 ਮਹੀਨੇ ਹੋ ਗਏ ਹਨ ਪਰ ਸਰਕਾਰ ਨੇ ਅਜੇ ਤਕ ਕੋਈ ਚੰਗਾ ਕੰਮ ਨਹੀਂ ਕੀਤਾ। ਇਸ ਤੋਂ ਇਲਾਵਾ ਰਾਮਪੁਰਾ ਫੂਲ ਤੋਂ ਕਾਂਗਰਸੀ ਵਿਧਾਇਕ ਦੇ ਖਿਲਾਫ ਬੋਲਦਿਆਂ ਮਲੂਕਾ ਨੇ ਕਿਹਾ ਕਿ ਐੱਮ. ਐੱਲ. ਏ. ਦੀ ਸ਼ਹਿ ''ਤੇ ਹੀ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ, ਹਮਲੇ ਅਤੇ ਝੂਠੇ ਪਰਚੇ ਹੋ ਰਹੇ ਹਨ।
ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਖੁਦ ਮਰਨ ਵਰਤ ''ਤੇ ਬੈਠਣਗੇ ਅਤੇ ਜਿੰਨਾ ਚਿਰ ਇਨਸਾਫ ਨਹੀਂ ਮਿਲ ਜਾਂਦਾ ਉਹ ਪਿੱਛੇ ਨਹੀਂ ਹਟਣਗੇ।