ਕਾਂਗਰਸੀ ਸਰਪੰਚ ਨੇ ਆਪਣੇ ਜਨਮ ਦਿਨ ''ਤੇ ਕੀਤੇ ਹਵਾਈ ਫਾਇਰ, ਵੀਡੀਓ ਹੋਈ ਵਾਇਰਲ

Sunday, Mar 01, 2020 - 06:47 PM (IST)

ਕਾਂਗਰਸੀ ਸਰਪੰਚ ਨੇ ਆਪਣੇ ਜਨਮ ਦਿਨ ''ਤੇ ਕੀਤੇ ਹਵਾਈ ਫਾਇਰ, ਵੀਡੀਓ ਹੋਈ ਵਾਇਰਲ

ਰੂਪਨਗਰ (ਸੱਜਣ ਸੈਣੀ)— ਰੂਪਨਗਰ ਦੇ ਪਿੰਡ ਹਾਫਿਜ਼ਾਬਾਦ ਦੇ ਕਾਂਗਰਸੀ ਸਰਪੰਚ ਅਮਨਦੀਪ ਸਿੰਘ ਵੱਲੋਂ ਆਪਣੇ ਜਨਮ ਦਿਨ 'ਤੇ ਹਵਾਈ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਉਕਤ ਸਰਪੰਚ ਸ਼ਰੇਆਮ ਹਵਾਈ ਫਾਇਰ ਕਰਦੇ ਹੋਏ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਕਾਂਗਰਸੀ ਸਰਪੰਚ ਵੱਲੋਂ ਆਪਣੇ ਜਨਮਦਿਨ 'ਤੇ ਹਵਾਈ ਫਾਇਰ ਕਰਕੇ ਜਿੱਥੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ, ਉੱਥੇ ਹੀ ਇਸ ਕਾਂਗਰਸੀ ਆਗੂ ਵੱਲੋਂ ਸੱਤਾ ਦੇ ਨਸ਼ੇ 'ਚ ਚੂਰ ਹੋਣ ਦਾ ਸਬੂਤ ਵੀ ਦਿੱਤਾ ਗਿਆ ਹੈ।  

PunjabKesari

ਮਿਲੀ ਜਾਣਕਾਰੀ ਮੁਤਾਬਕ 28 ਫਰਵਰੀ ਨੂੰ ਅਮਨਦੀਪ ਸਿੰਘ ਦਾ ਜਨਮਦਿਨ ਸੀ, ਜਿਸ ਦੀ ਖੁਸ਼ੀ 'ਚ ਕੀਤੀ ਗਈ ਪਾਰਟੀ ਦੌਰਾਨ ਅੰਨ੍ਹੇਵਾਹ ਹਵਾਈ ਫਾਇਰ ਕੀਤੇ ਗਏ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਨੂੰ ਉਕਤ ਸਰਪੰਚ ਦੇ ਰਿਸ਼ਤੇਦਾਰ ਵੱਲੋਂ ਬਣਾਇਆ ਗਿਆ ਸੀ, ਜਿਸ ਬਾਅਦ 'ਚ ਟਿਕ-ਟਾਕ 'ਤੇ ਵਾਇਰਲ ਕਰ ਦਿੱਤਾ ਗਿਆ।

PunjabKesari

ਵੀਡੀਓ ਨੂੰ ਦੇਖ ਕੇ ਹੁਣ ਪੁਲਸ ਦੇ ਹੱਥ ਪੈਰ ਫੁਲ ਗਏ ਹਨ ਅਤੇ ਪੁਲਸ ਵੱਲੋਂ ਉਸ 'ਤੇ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਅਮਨਦੀਪ ਸਿੰਘ ਹਾਫਿਜ਼ਾਬਾਦ ਦਾ ਸਰਪੰਚ ਹੋਣ ਦੇ ਨਾਲ-ਨਾਲ ਬਲਾਕ ਕਾਂਗਰਸ ਦਾ ਉੱਪ ਪ੍ਰਧਾਨ ਵੀ ਹੈ। ਅਮਨਦੀਪ 'ਤੇ ਸਾਲ 2017 'ਚ ਚਿੱਟੇ ਦਾ ਕੇਸ ਵੀ ਦਰਜ ਕੀਤਾ ਗਿਆ ਸੀ।

PunjabKesari


author

shivani attri

Content Editor

Related News