ਕਾਂਗਰਸੀਆਂ ਦੇ ਧਰਨਾ ਪ੍ਰਦਰਸ਼ਨ ''ਚ ਪੁਲਸ ਵਲੋਂ ਲਾਠੀਚਾਰਜ (ਵੀਡੀਓ)

Wednesday, Sep 30, 2015 - 05:27 PM (IST)

ਕਾਂਗਰਸੀਆਂ ਦੇ ਧਰਨਾ ਪ੍ਰਦਰਸ਼ਨ ''ਚ ਪੁਲਸ ਵਲੋਂ ਲਾਠੀਚਾਰਜ (ਵੀਡੀਓ)

ਬਠਿੰਡਾ (ਅਮਿਤ ਸ਼ਰਮਾ) : ਕਾਂਗਰਸੀ ਆਗੂ ਰਵਨੀਤ ਬਿੱਟੂ ਵਲੋਂ ਬਠਿੰਡਾ ''ਚ ਡੀ.ਸੀ. ਦਫਤਰ ਅੱਗੇ ਧਰਨਾਪ੍ਰਦਰਸ਼ਨ ਕਰਨ ਜਾਂਦੇ ਸਮੇਂ ਪੁਲਸ ਵਲੋਂ ਲਾਠੀਚਾਰਜ ਕਰ ਦਿੱਤਾ ਗਿਆ। ਇਹ ਧਰਨਾ ਪ੍ਰਦਰਸ਼ਨ ਕਿਸਾਨਾਂ ਦੇ ਹੱਕ ਲਈ ਦਿੱਤਾ ਜਾ ਰਿਹਾ ਸੀ। ਇਹ ਲਾਠੀਚਾਰਜ ਉਦੋਂ ਕੀਤਾ ਗਿਆ ਜਦੋਂ ਰਵਨੀਤ ਬਿੱਟੂ ਦੀ ਅਗਵਾਈ ''ਚ ਕਾਂਗਰਸੀ ਵਰਕਰ ਡੀ.ਸੀ. ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਸਨ, ਇਸ ਦੌਰਾਨ ਜਦੋਂ ਕਾਂਗਰਸੀਆਂ ਵਲੋਂ ਪੁਲਸ ਬੈਰੀਅਰ ਤੋੜ ਕੇ ਉਥੋਂ ਜ਼ਬਰਦਸਤੀ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਲਾਠੀਚਾਰਜ ਕਰ ਦਿੱਤਾ।
ਇਸ ਦੌਰਾਨ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨਾਲ ਵੀ ਪੁਲਸ ਨੇ ਧੱਕਾ ਮੁੱਕੀ ਕੀਤੀ ਜਿਸ ਵਿਚ ਉਨ੍ਹਾਂ ਦੀ ਪੱਗ ਉਤਰ ਗਈ। ਇਸ ਲਾਠੀਚਾਰਜ ਵਿਚ ਕਈ ਕਾਂਗਰਸੀਆਂ ਨੂੰ ਸੱਟਾਂ ਵੀ ਲੱਗੀਆਂ ਹਨ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


author

Gurminder Singh

Content Editor

Related News