ਜਨਤਾ ਬਾਦਲਾਂ ਨੂੰ ਕਰੇਗੀ ਡੱਬੇ ''ਚ ਬੰਦ : ਬਿੱਟੂ (ਵੀਡੀਓ)

09/26/2016 4:45:33 PM

ਲੁਧਿਆਣਾ : ਲੁਧਿਆਣਾ ਤੋਂ ਕਾਂਗਰਸ ਦੇ ਐਮ. ਪੀ. ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਫਰਵਰੀ 2017 ਵਿਚ ਪੰਜਾਬ ਦੀ ਜਨਤਾ ਬਾਦਲ ਸਰਕਾਰ ਨੂੰ ਹਰਾ ਕੇ ਡੱਬੇ ਵਿਚ ਬੰਦ ਕਰ ਦੇਵੇਗੀ। ਬਿੱਟੂ ਪੰਜਾਬ ਕਾਂਗਰਸ ਐਕਸਪ੍ਰੈਸ ਦੀ ਫੇਰੀ ਤਹਿਤ ਲੁਧਿਆਣਾ ਈਸਟ ''ਚ ਜਨਤਾ ਨਾਲ ਬੈਠਕ ਕਰਨ ਆਏ ਹੋਏ ਸਨ। ਇਸ ਦੌਰਾਨ ਉਨ੍ਹਾਂ ਹਰਿਸਮਰਤ ਬਾਦਲ ਵਲੋਂ ਫੂਡ ਪਾਰਕ ਦੇ ਉਦਘਾਟਨ ਨੂੰ ਚੁਣਾਵੀ ਸ਼ਗੂਫਾ ਦੱਸਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਮ. ਪੀ. ਬਿੱਟੂ ਨੇ ਬਾਦਲ ਸਰਕਾਰ ''ਤੇ ਜੰਮ ਕੇ ਹਮਲੇ ਕੀਤੇ। ਇਥੇ ਦੱਸਣਯੋਗ ਹੈ ਕਿ ਲੁਧਿਆਣਾ ਪੁੱਜੀ ਪੰਜਾਬ ਕਾਂਗਰਸ ਐਕਸਪ੍ਰੈਸ ਰੋਜ਼ਾਨਾ ਚਾਰ ਬੈਠਕਾਂ ਕਰਕੇ ਜਨਤਾ ਦੇ ਸੁਝਾਅ ਹਾਸਲ ਕਰੇਗੀ।


Gurminder Singh

Content Editor

Related News