ਜੀ. ਐੱਸ. ਟੀ. ਤੇ ਨੋਟਬੰਦੀ ਖਿਲਾਫ ਕਾਂਗਰਸੀਆਂ ਵੱਲੋਂ ਰੋਸ ਪ੍ਰਦਰਸ਼ਨ
Thursday, Nov 09, 2017 - 01:55 PM (IST)
ਕਪੂਰਥਲਾ (ਮੱਲ੍ਹੀ)— ਕੇਂਦਰ ਦੀ ਐੱਨ. ਡੀ. ਏ. ਮੋਦੀ ਸਰਕਾਰ ਵੱਲੋਂ ਨੋਟਬੰਦੀ ਕਰਨ ਨਾਲ ਪਰੇਸ਼ਾਨ ਹੋਈ ਜਨਤਾ ਦੇ ਸਿਤਮ ਨੂੰ ਮਹਿਸੂਸ ਕਰਦਿਆਂ ਨੋਟਬੰਦੀ ਦੀ ਵਰ੍ਹੇਗੰਢ ਨੂੰ ਕਾਲੇ ਦਿਵਸ ਵਜੋਂ ਯਾਦ ਕਰਦਿਆਂ ਬੁੱਧਵਾਰ ਕਪੂਰਥਲਾ ਦੇ ਦਿਹਾਤੀ ਅਤੇ ਸ਼ਹਿਰੀ ਕਾਂਗਰਸੀਆਂ ਵੱਲੋਂ ਕਾਂਗਰਸ ਸੇਵਾ ਦਲ ਕਪੂਰਥਲਾ ਦੇ ਸਹਿਯੋਗ ਨਾਲ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਸੇਵਾ ਦਲ ਦੇ ਜ਼ਿਲਾ ਪ੍ਰਧਾਨ ਸੁਭਾਸ਼ ਭਾਰਗਵ, ਦਿਹਾਤੀ ਬਲਾਕ ਪ੍ਰਧਾਨ ਗੁਰਦੀਪ ਸਿੰਘ ਬਿਸ਼ਨਪੁਰ ਅਤੇ ਸ਼ਹਿਰੀ ਬਲਾਕ ਪ੍ਰਧਾਨ ਮਨੋਜ ਭਸੀਨ ਦੀ ਅਗਵਾਈ ਹੇਠ ਆਯੋਜਿਤ ਉਕਤ ਵਿਸ਼ਾਲ ਰੋਸ ਪ੍ਰਦਰਸ਼ਨ 'ਚ ਕਪੂਰਥਲਾ ਸ਼ਹਿਰੀ ਅਤੇ ਦਿਹਾਤੀ ਖੇਤਰ ਨਾਲ ਸਬੰਧਤ ਕਾਂਗਰਸ ਵਰਕਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਸਥਾਨਕ ਜਲੌਖਾਨਾ ਚੌਕ ਤੋਂ ਸ਼ੁਰੂ ਹੋਏ ਵਿਸ਼ਾਲ ਰੋਸ ਪ੍ਰਦਰਸ਼ਨ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮਨਜੀਤ ਸਿੰਘ ਨਿੱਝਰ ਅਤੇ ਕੈਪਟਨ ਬਲਜੀਤ ਸਿੰਘ ਬਾਜਵਾ (ਦੋਵੇਂ ਨਿੱਜੀ ਸਹਾਇਕ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ) ਨੇ ਸਾਲ ਪਹਿਲਾਂ ਮੋਦੀ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਦੇ ਫੈਸਲੇ ਨੂੰ ਦੋਸ਼ ਦਾ ਸਭ ਤੋਂ ਵੱਡਾ ਗਲਤ ਫੈਸਲਾ ਕਰਾਰ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਉਕਤ ਫੈਸਲੇ ਨਾਲ ਨਾ ਤਾਂ ਦੇਸ਼ ਦੇ ਕਾਲਾ ਬਾਜ਼ਾਰੀ ਵਾਲੇ ਲੋਕਾਂ ਕੋਲੋਂ ਕਾਲਾ ਧਨ ਬਾਹਰ ਆਇਆ ਸਗੋਂ ਜੋ ਨੋਟਬੰਦੀ ਕਾਰਨ ਆਮ ਪਬਲਿਕ ਨੂੰ ਪ੍ਰੇਸ਼ਾਨੀ ਹੋਈ ਉਹ ਲੋਕਾਂ ਨੂੰ ਮਰਦੇ ਦਮ ਤੱਕ ਯਾਦ ਕਰੇਗੀ।
ਉਕਤ ਵਿਸ਼ਾਲ ਰੋਸ ਪ੍ਰਦਰਸ਼ਨ ਜੋ ਜਲੌਖਾਨਾ, ਚੌਕ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਜਾਰਾਂ ਤੋਂ ਗੁਜਰਦਾ ਹੋਇਆ ਸਥਾਨਿਕ ਪੁਰਾਣੀ ਕਚਹਿਰੀ 'ਚ ਜਾ ਕੇ ਡੀ. ਸੀ. ਦਫਤਰ ਸਾਹਮਣੇ ਸੰਪੰਨ ਹੋਇਆ, ਜਿਸ ਨੂੰ ਸੰਬੋਧਨ ਕਰਦਿਆਂ ਸੁਭਾਸ਼ ਭਾਰਗਵ, ਗੁਰਦੀਪ ਸਿੰਘ ਬਿਸ਼ਨਪੁਰ, ਅਸ਼ਵਨੀ ਰਾਜਪੂਤ, ਕੁਲਵੰਤ ਸਿੰਘ, ਗੁਰਮੇਜ ਸਿੰਘ ਸਹੋਤਾ, ਮਨੋਜ ਭਸੀਨ, ਜੋਗਿੰਦਰ ਸਿੰਘ ਬਿੱਲੂ, ਰੌਸ਼ਨ ਲਾਲ ਸਭਰਵਾਲ, ਦੀਪਕ ਸਲਵਾਨ, ਠਾਕੁਰ ਦਾਸ ਗਿੱਲ, ਹਰਭਜਨਸਿੰਘ ਭਲਾਈਪੁਰ, ਅਜੀਤ ਸਿੰਘ ਕੋਟ ਕਰਾਰ ਖਾਂ, ਦੀਪ ਸਿੰਘ ਸ਼ੇਖੂਪੁਰ, ਅਸ਼ਵਨੀ ਪਿੰਕੀ ਸ਼ਰਮਾ, ਵਿੱਕੀ ਰਜਾਪੁਰ, ਕਰਨੈਲ ਸਿੰਘ ਪੱਖੋਵਾਲ, ਗੋਪੀ ਆਰੀਆਂਵਾਲ, ਜਸਵੰਤ ਲਾਡੀ, ਰਜਿੰਦਰ ਵਾਲੀਆ, ਸੁਰਿੰਦਰ ਨਾਥ ਮੜੀਆ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਦੇ ਦੋ ਵਿੱਤੀ ਫੈਸਲੇ ਨੋਟਬੰਦੀ 'ਤੇ ਰੋਸ ਅਤੇ ਗੁੱਸਾ ਹੈ।
