ਗਧੇ ''ਤੇ ਸਵਾਰ ਹੋ ਕੇ ਕਾਂਗਰਸ ਨੇ ਮੋਦੀ ਸਰਕਾਰ ਖ਼ਿਲਾਫ਼ ਕੱਢੀ ਭੜਾਸ
Monday, Jun 29, 2020 - 06:11 PM (IST)
ਲੁਧਿਆਣਾ (ਨਰਿੰਦਰ)— ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਲਗਾਤਾਰ ਸੂਬੇ ਭਰ 'ਚ ਪ੍ਰਦਰਸ਼ਨ ਕੀਤੇ ਗਏ। ਇਕ ਪਾਸੇ ਜਿੱਥੇ ਅਕਾਲੀ ਦਲ ਇਸ ਨੂੰ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਦੱਸ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕਾਂਗਰਸ ਵੱਲੋਂ ਸਾਰਾ ਠੀਕਰਾ ਕੇਂਦਰ ਸਰਕਾਰ 'ਤੇ ਭੰਨਿਆ ਜਾ ਰਿਹਾ ਹੈ। ਅੱਜ ਇਸੇ ਨੂੰ ਲੈ ਕੇ ਲੁਧਿਆਣਾ ਕਾਂਗਰਸ ਵੱਲੋਂ ਗਧੇ 'ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਆਪਣੀ ਭੜਾਸ ਕੇਂਦਰ ਸਰਕਾਰ 'ਤੇ ਕੱਢੀ ਗਈ।
ਇਹ ਵੀ ਪੜ੍ਹੋ: ਨਸ਼ੇ ਦੀ ਓਵਰਡੋਜ਼ ਕਾਰਨ ਉਭਰਦੇ ਇਸ ਪੰਜਾਬੀ ਗਾਇਕ ਦੀ ਹੋਈ ਮੌਤ
ਇਸ ਦੌਰਾਨ ਕਾਂਗਰਸ ਦੇ ਆਗੂ ਏ. ਪੀ. ਰਾਜਾ ਵੱਲੋਂ ਕਿਹਾ ਗਿਆ ਕਿ ਅੱਜ ਲੋਕਾਂ ਨੂੰ ਉਹ ਗਧੇ 'ਤੇ ਬਿਠਾ ਕੇ ਘੰਟਾ ਘਰ ਬੱਸ ਸਟੈਂਡ ਛੱਡ ਰਹੇ ਹਨ, ਕਿਉਂਕਿ ਆਟੋ ਦੇ ਕਿਰਾਏ ਮਹਿੰਗੇ ਹੋ ਗਏ। ਉਨ੍ਹਾਂ ਕਿਹਾ ਕਿ ਇਸ ਦੇ ਲਈ ਕੇਂਦਰ ਦੀ ਮੋਦੀ ਸਰਕਾਰ ਜ਼ਿੰਮੇਵਾਰ ਹੈ। ਇਸ ਦੌਰਾਨ ਵੱਡੀ ਤਦਾਦ 'ਚ ਕਾਂਗਰਸੀ ਵਰਕਰ ਇਕੱਠੇ ਹੋਏ ਅਤੇ ਜਥੇ ਦੇ ਨਾਲ ਫੋਟੋਆਂ ਖਿੱਚਵਾਈਆਂ ਨਾਲ ਹੀ ਕਿਹਾ ਕਿ ਅੱਜ ਗਧੇ ਚਲਾਉਣ ਦੀ ਨੌਬਤ ਆ ਗਈ ਹੈ ਕਿਉਂਕਿ ਸਭ ਤੋਂ ਸਸਤੇ ਇਹੀ ਪੈ ਰਹੇ ਹਨ, ਕਿਉਂਕਿ ਇਹ ਘਾਹ ਖਾ ਕੇ ਆਪਣਾ ਗੁਜ਼ਾਰਾ ਕਰ ਲੈਂਦੇ ਹਨ।
ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਖ਼ੌਫ਼ਨਾਕ ਵਾਰਦਾਤ, ਪ੍ਰੇਮੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਵਿਆਹੁਤਾ ਪ੍ਰੇਮਿਕਾ
ਉਨ੍ਹਾਂ ਕਿਹਾ ਕਿ ਉਹ ਤਾਂ ਘੋੜੇ ਵੀ ਨਹੀਂ ਚਲਾ ਸਕਦੇ ਕਿਉਂਕਿ ਘੋੜਿਆਂ 'ਤੇ ਵੀ ਛੋਲਿਆਂ ਦਾ ਖ਼ਰਚਾ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਲਗਾਤਾਰ ਮੋਦੀ ਸਰਕਾਰ ਨਾਲ ਰਾਬਤਾ ਦਾ ਕਾਇਮ ਕਰ ਰਹੀ ਹੈ ਤਾਂ ਜੋ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੁਝ ਘੱਟ ਕੀਤੀਆਂ ਜਾ ਸਕਣ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਟੈਕਸ ਤੇ ਵੈਟ ਵਧਾਈ ਜਾ ਰਹੀ ਹੈ, ਜਿਸ ਨਾਲ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਮਹਿੰਗੀਆਂ ਕੀਮਤਾਂ 'ਤੇ ਮਿਲ ਰਿਹਾ ਹੈ।
ਇਹ ਵੀ ਪੜ੍ਹੋ: 'ਕੋਰੋਨਾ' ਕਾਰਨ ਜਲੰਧਰ 'ਚ 21ਵੀਂ ਮੌਤ, 75 ਸਾਲਾ ਬੀਬੀ ਨੇ ਤੋੜਿਆ ਦਮ