ਸ਼ਤਾਬਦੀ ਰੋਕਣ ਦੇ ਮਾਮਲੇ ''ਚ ਲੁਧਿਆਣਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ ਗ੍ਰਿਫਤਾਰ (ਤਸਵੀਰਾਂ)

Wednesday, Sep 13, 2017 - 03:11 PM (IST)

ਸ਼ਤਾਬਦੀ ਰੋਕਣ ਦੇ ਮਾਮਲੇ ''ਚ ਲੁਧਿਆਣਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ ਗ੍ਰਿਫਤਾਰ (ਤਸਵੀਰਾਂ)

ਲੁਧਿਆਣਾ— ਕੇਂਦਰ ਦੀ ਐੱਨ. ਡੀ. ਏ. ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਮਈ 2015 'ਚ ਕੀਤੇ ਗਏ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਦਰਜ ਕੀਤੇ ਗਏ ਮਾਮਲੇ 'ਚ ਰੇਲਵੇ ਪੁਲਸ ਫੋਰਸ ਵੱਲੋਂ ਬੁੱਧਵਾਰ ਨੂੰ ਜ਼ਿਲਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ ਨੂੰ ਉਨ੍ਹਾਂ ਦੇ ਘਰੋਂ ਪੁਲਸ ਨੇ ਗ੍ਰਿ੍ਰਫਤਾਰ ਕਰ ਲਿਆ। ਹਾਲਾਂਕਿ ਥੋੜ੍ਹੀ ਦੇਰ ਬਾਅਦ ਉਨ੍ਹÎਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਐੱਨ. ਡੀ. ਏ. ਸਰਕਾਰ ਦੀਆਂ ਲੋਕਮਾਰੂ ਅਤੇ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਸੂਬਾ ਕਾਂਗਰਸ ਵੱਲੋਂ ਸੂਬੇ ਭਰ 'ਚ ਜ਼ਿਲਾ ਇਕਾਈਆਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਆਯੋਜਨ ਕੀਤਾ ਗਿਆ ਸੀ ਅਤੇ ਜ਼ਿਲਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ ਦੀ ਅਗਵਾਈ 'ਚ ਜ਼ਿਲੇ ਦੇ ਸੰਸਦ ਅਤੇ ਵਿਧਾਇਕਾਂ ਵੱਲੋਂ ਰੇਲ ਰੋਕੀ ਗਈ ਸੀ ਅਤੇ ਜ਼ਿਲਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ ਦੀ ਅਗਵਾਈ 'ਚ ਜ਼ਿਲੇ ਦੇ ਸੰਸਦ ਅਤੇ ਵਿਧਾਇਕਾਂ ਵੱਲੋਂ ਰੇਲ ਰੋਕੀ ਗਈ ਸੀ। ਉਸੇ ਮਾਮਲੇ ਨੂੰ ਲੈ ਕੇ ਆਰ. ਪੀ. ਐੱਫ ਵੱਲੋਂ ਗੋਗੀ ਨੂੰ ਉਨ੍ਹਾਂ ਦੇ ਘਰੋਂ ਗ੍ਰਿ੍ਰਫਤਾਰ ਕੀਤਾ। ਕਾਂਗਰਸੀਆਂ ਨੇ ਗੁਰਦੁਆਰਾ ਦੁਖਨਿਵਾਰਣ ਦੇ ਕੋਲ ਸ਼ਤਾਬਦੀ ਐਕਸਪ੍ਰੈੱਸ ਨੂੰ ਰੋਕਿਆ ਸੀ। ਇਸ ਮਾਮਲੇ 'ਚ ਰੇਲਵੇ ਅਧਿਕਾਰੀਆਂ ਤੋਂ ਮੀਮੋ ਜਾਰੀ ਹੋਣ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਦੇ ਹੋਏ ਆਰ. ਪੀ. ਐੱਫ. ਨੇ ਰੇਲਵੇ ਐਕਟ ਦੀ ਧਾਰਾ 147 ਅਤੇ 174 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਧਰਾਵਾਂ ਦੇ ਤਹਿਤ ਦੋਸ਼ ਸਾਬਤ ਹੋਣ ਨਾ ਹੋਣ 'ਤੇ ਢਾਈ ਸਾਲ ਦੀ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਹੈ। 
ਗੁਰਪ੍ਰੀਤ ਗੋਗੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਜਿਸ਼ ਦੇ ਤਹਿਤ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਸਾਲ 2007 ਤੋਂ ਲੈ ਕੇ 2017 ਤੱਕ ਅਕਾਲੀ-ਭਾਜਪਾ ਸਰਕਾਰ ਦੇ ਸ਼ਾਸਨ ਅਤੇ ਘੋਟਾਲਿਆਂ ਨੂੰ ਉਜਾਗਰ ਕਰਨ ਲਈ ਉਨ੍ਹਾਂ ਦੀ ਅਗਵਾਈ 'ਚ ਕਾਂਗਰਸ ਪਾਰਟੀ ਡਟ ਕੇ ਕੰਮ ਕਰ ਰਹੀ ਹੈ ਅਤੇ ਕੇਂਦਰ ਐੱਨ. ਡੀ. ਏ. ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੈ ਕੇ ਉਨ੍ਹਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਨਾਲ ਅਕਾਲੀ-ਭਾਜਪਾ ਨੇਤਾਵਾਂ 'ਚ ਭਾਰੀ ਬੋਖਲਾਹਟ ਪੈਦਾ ਹੈ, ਜਿਸ ਨੂੰ ਲੈ ਕੇ ਸੂਬਾ ਪੱਧਰ ਦੇ ਅਕਾਲੀ-ਭਾਜਪਾ ਨੇਤਾਵਾਂ ਵੱਲੋਂ ਨੂੰ ਟਾਰਗੇਟ 'ਤੇ ਲਿਆ ਜਾ ਰਿਹਾ ਹੈ। ਇਸ ਮੌਕੇ 'ਤੇ ਮੌਜੂਦ ਕਾਂਗਰਸ ਸਮਰਥਕਾਂ ਵੱਲੋਂ ਕੇਂਦਰ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਨਰਿੰਦਰ ਮੋਦੀ ਮੁਰਦਾਬਾਦ, ਕਾਂਗਰਸ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ 'ਤੇ ਨਗਰ-ਨਿਗਮ 'ਚ ਨੇਤਾ ਵਿਪੱਖ ਬਲਕਾਰ ਸੰਧੂ, ਸ਼੍ਰੀ ਹਿੰਦ ਤਖਤ ਦੇ ਪ੍ਰਮੁੱਖ ਪ੍ਰਚਾਰਕ ਵਰੁਣ ਮਹਿਤਾ, ਜ਼ਿਲਾ ਨੌਜਵਾਨ ਕਾਂਗਰਸ ਪ੍ਰਧਾਨ ਰਾਜੀਵ ਰਾਜਾ ਆਦਿ ਸਮੇਤ ਕਈ ਕਾਂਗਰਸ ਵਰਕਰ ਭਾਰੀ ਗਿਣਤੀ 'ਚ ਮੌਜੂਦ ਸਨ।


Related News