ਕਾਂਗਰਸ ਪਾਰਟੀ ਵੱਲੋਂ ਹਲਕਾ ਜੰਡਿਆਲਾ ਗੁਰੂ ’ਚ 6 ਨੂੰ ਹੋਵੇਗੀ ਵਿਸ਼ਾਲ ਰੈਲੀ : ਪ੍ਰਧਾਨ ਡੈਨੀ ਬੰਡਾਲਾ
Saturday, Jan 31, 2026 - 07:33 PM (IST)
ਅੰਮ੍ਰਿਤਸਰ, (ਛੀਨਾ)- ਕੇਂਦਰ ਤੇ ਪੰਜਾਬ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਦੇ ਖਿਲਾਫ 6 ਫਰਵਰੀ ਨੂੰ ਹਲਕਾ ਜੰਡਿਆਲਾ ਗੁਰੂ ਕਾਂਗਰਸ ਪਾਰਟੀ ਦੀ ਵਿਸ਼ਾਲ ਰੈਲੀ ਹੋਵੇਗੀ, ਜਿਸ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਛਤੀਸ਼ਗੜ੍ਹ ਦੇ ਸਾਬਕਾ ਮੁੱਖ ਮੰਤਰੀ ਬੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਤੇ ਆਲ ਇੰਡੀਆ ਕਾਂਗਰਸ ਕਿਸਾਨ ਸੈੱਲ ਦੇ ਚੇਅਰਮੈਨ ਸੁਖਪਾਲ ਸਿੰਘ ਰੰਧਾਵਾ ਖਾਸ ਤੌਰ ’ਤੇ ਸ਼ਿਰਕਤ ਕਰਨਗੇ। ਇਹ ਵਿਚਾਰ ਕਾਂਗਰਸ ਕਮੇਟੀ ਜਿਲਾ ਦਿਹਾਤੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਅੱਜ ਗੱਲਬਾਤ ਕਰਦਿਆਂ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਇਸ ਰੈਲੀ ’ਚ ਕੇਂਦਰ ਸਰਕਾਰ ਦੀਆ ਮਨਰੇਗਾ ਵਿਰੋਧੀ ਸਾਜਿਸ਼ਾ ਦਾ ਜਿਥੇ ਪਰਦਾਫਾਸ਼ ਕੀਤਾ ਜਾਵੇਗਾ, ਉਥੇ ਹੀ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਲਿਤ ਤੇ ਗਰੀਬ ਵਿਰੋਧੀ ਚਹਿਰਾ ਵੀ ਨੰਗਾ ਕੀਤਾ ਜਾਵੇਗਾ। ਪ੍ਰਧਾਨ ਡੈਨੀ ਬੰਡਾਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ’ਚ ਗਰੀਬ ਪਰਿਵਾਰਾਂ ਨੂੰ ਜਿਹੜੀ 30 ਕਿਲੋਂ ਕਣਕ ਮਿਲਦੀ ਸੀ ‘ਆਪ’ ਸਰਕਾਰ ਨੇ ਉਹ ਘਟਾ ਕੇ 5 ਕਿੱਲੋ ਕਰ ਦਿਤੀ ਹੈ, ਵੱਡੀ ਗਿਣਤੀ ’ਚ ਨੀਲੇ ਕਾਰਡ ਕੱਟੇ ਗਏ ਹਨ ਤਾਂ ਜੋ ਦਲਿਤ ਤੇ ਗਰੀਬ ਪਰਿਵਾਰਾਂ ਨੂੰ ਸਹੂਲਤਾਂ ਤੋਂ ਵਾਂਝੇ ਕੀਤਾ ਜਾ ਸਕੇ।
ਪ੍ਰਧਾਨ ਡੈਨੀ ਬੰਡਾਲਾ ਨੇ ਕਿਹਾ ਕਿ ਇਸ ਰੈਲੀ ’ਚ ‘ਆਪ’ ਸਰਕਾਰ ਨੂੰ ਪੰਜਾਬ ਦੀਆ ਸਤਿਕਾਰਯੋਗ ਔਰਤਾਂ ਨੂੰ 1000-1000 ਰੁਪਏ ਹਰੇਕ ਮਹੀਨੇ ਦੇਣ ਕੀਤਾ ਗਿਆ ਵਾਅਦਾ ਵੀ ਯਾਦ ਕਰਵਾਇਆ ਜਾਵੇਗਾ, ਜਿਸ ਨੂੰ ਸਰਕਾਰ ਪੂਰਾ ਕਰਨ ਤੋਂ ਭੱਜ ਰਹੀ ਹੈ। ਪ੍ਰਧਾਨ ਡੈਨੀ ਬੰਡਾਲਾ ਨੇ ਕਿਹਾ ਕਿ ਇਸ ਰੈਲੀ ’ਚ ਲੋਕਾਂ ਦਾ ਰਿਕਾਰਡਤੋੜ ਇਕੱਠ ਇਸ ਗੱਲ ਦਾ ਪ੍ਰਤੱਖ ਸਬੂਤ ਹੋਵੇਗਾ ਕਿ ਉਹ ਹੁਣ ਮੌਕਾਪ੍ਰਸਤ ਆਮ ਆਦਮੀ ਪਾਰਟੀ ਤੋਂ ਖਹਿੜਾ ਛਡਾਉਣ ਲਈ ਬੜੀ ਬੇਸਬਰੀ ਨਾਲ 2027 ਦੀਆ ਵਿਧਾਨ ਸਭਾ ਚੋਣਾ ਦੀ ਉਡੀਕ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
