ਅਕਾਲੀ ਸਰਪੰਚ ਤੇ ''ਆਪ'' ਵਰਕਰ ਕਾਂਗਰਸ ''ਚ ਸ਼ਾਮਲ

Tuesday, Jun 13, 2017 - 06:26 PM (IST)

ਅਕਾਲੀ ਸਰਪੰਚ ਤੇ ''ਆਪ'' ਵਰਕਰ ਕਾਂਗਰਸ ''ਚ ਸ਼ਾਮਲ

ਖਡੂਰ ਸਾਹਿਬ - ਹਲਕਾ ਬਾਬਾ ਬਕਾਲਾ 'ਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਹੋਰ ਬਲ ਮਿਲਿਆ, ਜਦੋਂ ਯੂਥ ਕਾਂਗਰਸੀ ਆਗੂ ਹਰਪਾਲ ਸਿੰਘ ਕਾਜੀਵਾਲ ਦੇ ਯਤਨਾਂ ਸਦਕਾ ਪਿੰਡ ਮਥਰੇਵਾਲ ਦੇ ਅਕਾਲੀ ਸਰਪੰਚ ਜਸਬੀਰ ਸਿੰਘ ਜੱਸਾ ਨੇ ਆਪਣੇ ਸਾਥੀਆਂ ਸਮੇਤ ਅਤੇ ਪਿੰਡ ਕਾਜੀਵਾਲ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਆਪਣੀ-ਆਪਣੀ ਪਾਰਟੀ ਨੁੰ ਕਰਾਰਾ ਝਟਕਾ ਦਿੰਦੇ ਹੋਏ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਲ ਹੋ ਗਏ। 
ਇਸ ਮੌਕੇ ਕਾਂਗਰਸ ਵਿਚ ਸ਼ਾਮਲ ਹੋਏ ਜਸਬੀਰ ਸਿੰਘ ਜੱਸਾ ਸਰਪੰਚ ਮਥਰੇਵਾਲ, ਜਗਦੀਪ ਸਿੰਘ, ਅਵਤਾਰ ਸਿੰਘ, ਬਲਜਿੰਦਰ ਸਿੰਘ ਸਾਬਕਾ ਸਰਪੰਚ, ਕੁਲਬੀਰ ਸਿੰਘ, ਗੁਰਜੀਤ ਸਿੰਘ ਤੇ ਹਰਦਿਆਲ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੇ ਆਪਣੇ ਰਾਜ ਦੌਰਾਨ ਜਨਤਾ ਨੂੰ ਦੋਵਾਂ ਹੱਥਾਂ ਨਾਲ ਲੁੱਟਿਆ ਅਤੇ 'ਆਪ' ਦੇ ਦਿੱਲੀ ਵਾਲੇ ਲੀਡਰਾਂ ਨੇ ਵੀ ਪੰਜਾਬ ਦੀ ਰੱਜ ਕੇ ਲੁੱਟ ਕੀਤੀ, ਜਿਸ ਕਾਰਨ ਅਸੀਂ ਘੁਟਨ ਮਹਿਸੂਸ ਕਰ ਰਹੇ ਸਾਂ ਪਰ ਹੁਣ ਕਾਂਗਰਸ ਦੀਆਂ ਲੋਕਪੱਖੀ ਨੀਤੀਆਂ ਅਤੇ ਕੈਪਟਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਖੁਸ਼ ਹੋ ਕੇ ਅਸੀਂ ਕਾਂਗਰਸ ਦਾ ਪੱਲਾ ਫੜਿਆ ਹੈ। ਇਸ ਸਮੇਂ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਵਿਚ ਆਉਣ ਵਾਲਿਆਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਸਮੇਂ ਪਿੰਦਰਜੀਤ ਸਿੰਘ ਸਰਲੀ ਮੈਂਬਰ ਪੀ. ਪੀ. ਸੀ. ਸੀ., ਕਿਸਾਨ ਸੈੱਲ ਦੇ ਸਾਬਕਾ ਆਗੂ ਭਾਗ ਸਿੰਘ ਮੱਲ੍ਹਾ, ਬਲਾਕ ਪ੍ਰਧਾਨ ਹਰਪਾਲ ਸਿੰਘ ਜਲਾਲਾਬਾਦ, ਜਨਰਲ ਸਕੱਤਰ ਹਰਜਿੰਦਰ ਸਿੰਘ ਜਿੰਦਾ ਰਾਮਪੁਰ, ਸੀਨੀ. ਆਗੂ ਸਤਨਾਮ ਸਿੰਘ ਬਿੱਟੂ ਤਖਤੂਚੱਕ, ਪਰਮਿੰਦਰ ਸਿੰਘ ਸਾਬਕਾ ਸਰਪੰਚ ਅਨਾਇਤਪੁਰ, ਹਰਪਾਲ ਸਿੰਘ ਕਾਜੀਵਾਲ, ਜਸਬੀਰ ਸਿੰਘ ਕਾਜੀਵਾਲ, ਜਥੇ. ਕਾਬਲ ਸਿੰਘ ਮੱਲ੍ਹਾ, ਕੁਲਜੀਤ ਸਿੰਘ ਕਾਜੀਵਾਲ, ਕੰਵਲਜੀਤ ਸਿੰਘ, ਦੀਦਾਰ ਸਿੰਘ, ਗੁਰਨਾਮ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਸਤਨਾਮ ਸਿੰਘ, ਸੇਵਾ ਸਿੰਘ, ਗੁਰਿੰਦਰ ਸਿੰਘ ਜਹਾਗੀਰ, ਸੁਖਚੈਨ ਸਿੰਘ ਕਾਜੀਵਾਲ, ਦਲਬੀਰ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।


Related News