ਬਾਜਵਾ ਨੇ ਖਿੱਚੀਆਂ 2019 ਦੀਆਂ ਤਿਆਰੀਆਂ!

Friday, Oct 26, 2018 - 02:45 PM (IST)

ਬਾਜਵਾ ਨੇ ਖਿੱਚੀਆਂ 2019 ਦੀਆਂ ਤਿਆਰੀਆਂ!

ਪਠਾਨਕੋਟ : 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਜਿਸ ਦੇ ਚੱਲਦੇ ਬਾਜਵਾ ਵਲੋਂ ਪਠਾਨਕੋਟ ਦੇ ਹਲਕਾ ਭੋਆ 'ਚ ਵਿਧਾਇਕ ਜੋਗਿੰਦਰ ਪਾਲ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੈਲੀ ਕੀਤੀ ਗਈ। ਇਸ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੱਖਾਂ ਰੁਪਏ ਦੇ ਚੈੱਕ ਵੀ ਵੰਡੇ ਗਏ।

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿਚ ਘੱਟ ਹੀ ਨਜ਼ਰ ਆ ਰਹੇ ਪ੍ਰਤਾਪ ਸਿੰਘ ਬਾਜਵਾ ਦੇ ਸਰਗਰਮ ਹੋਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਇਸ ਰੈਲੀ ਵਿਚ ਜਿੱਥੇ ਲੋਕਾਂ ਨੇ ਬਾਜਵਾ ਦਾ ਸੁਆਗਤ ਕੀਤਾ, ਉਥੇ ਹੀ ਹਲਕਾ ਵਿਧਾਇਕ ਜੋਗਿੰਦਰ ਪਾਲ ਦੇ ਕੰਮਾਂ ਦੀ ਵੀ ਸ਼ਲਾਘਾ ਕੀਤੀ।


author

Gurminder Singh

Content Editor

Related News