ਕਾਂਗਰਸੀ ਪੰਚਾਇਤ ਨੇ ਇਤਿਹਾਸਕ ਗੁਰਧਾਮ ਨੂੰ ਜਿੰਦਾ ਲਗਾ ਕੀਤੀ ਮਰਿਆਦਾ ਭੰਗ

Monday, Jun 28, 2021 - 06:43 PM (IST)

 ਚੌਂਕੀਮਾਨ (ਗਗਨਦੀਪ) - ਪਿੰਡ ਸੋਹੀਆਂ ਦੀ ਕਾਂਗਰਸ ਪੱਖੀ ਪੰਚਾਇਤ ਨੇ ਇਤਿਹਾਸਕ ਗੁਰਦੁਆਰਾ ਸਾਹਿਬ ਦੂਖ ਨਿਵਾਰਨ ਕੈਂਬਸਰ ਪਾਤਸ਼ਾਹੀ ਛੇਵੀਂ ਦੀ ਇਮਾਰਤ ਨੂੰ ਪਿਛਲੇ ਤਿੰਨ ਦਿਨ ਤਾਲਾ ਲਾਇਆ ਹੋਇਆ ਸੀ। ਤਾਲੇ ਲਗਾ ਕੇ ਮਰਿਆਦਾ ਦੇ ਕੀਤੇ ਜਾ ਰਹੇ ਘਾਣ ਕਾਰਨ ਪਿੰਡ ਅੰਦਰ ਬਣਿਆ ਤਣਾਅਪੂਰਨ ਮਾਹੌਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਖਲ ਉਪਰੰਤ ਗੁ .ਸਾਹਿਬ ਦੇ ਤਾਲੇ ਖੁੱਲ੍ਹਣ ਅਤੇ ਪ੍ਰਕਾਸ਼ ਹੋਣ ਉਪਰੰਤ ਸ਼ਾਂਤ ਹੋ ਗਿਆ। 

ਪੜ੍ਹੋ ਇਹ ਵੀ ਖ਼ਬਰ - ਨੌਜਵਾਨਾਂ ਲਈ ਖ਼ੁਸ਼ਖ਼ਬਰੀ : ਮੁੱਖ ਮੰਤਰੀ ਵਲੋਂ ਪੰਜਾਬ ਪੁਲਸ ’ਚ 560 ਸਬ-ਇੰਸਪੈਕਟਰਾਂ ਦੀ ਭਰਤੀ ਦਾ ਐਲਾਨ

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਦੂਖ ਨਿਵਾਰਨ ਕੈਂਬਸਰ ਪਾਤਸ਼ਾਹੀ 6ਵੀਂ ਦੀ ਇਮਾਰਤ ਪੰਚਾਇਤੀ ਜ਼ਮੀਨ ਵਿੱਚ ਬਣੀ ਹੋਈ ਹੈ। ਇਸ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਨਗਰ ਪੰਚਾਇਤ ਕੋਲ ਹੈ, ਜਿਸ ਦੇ ਚੱਲਦਿਆਂ ਪੰਚਾਇਤ ਵੱਲੋਂ ਆਪਣੀ ਮਰਜ਼ੀ ਨਾਲ ਗੁਰੂ ਘਰ ਦੀ ਮਰਿਆਦਾ ਨੂੰ ਛਿੱਕੇ ਟੰਗਦੇ ਹੋਏ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਤਾਲਾ ਲਗਾ ਦਿੱਤਾ ਗਿਆ ਸੀ। ਇਹ ਤਾਲਾ ਲਗਾਤਾਰ ਤਿੰਨ ਦਿਨ ਨਾ ਖੋਲ੍ਹੇ ਜਾਣ 'ਤੇ ਨਗਰ ਨਿਵਾਸੀਆਂ ਵੱਲੋਂ ਪੰਚਾਇਤ ਦੇ ਇਸ ਨਾਦਰਸ਼ਾਹੀ ਫਰਮਾਨ ਦਾ ਵਿਰੋਧ ਕਰਦਿਆਂ ਸਮੁੱਚਾ ਮਾਮਲਾ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੇ ਧਿਆਨ ਲਿਆਂਦਾ ਗਿਆ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ

ਇਸ ਉਪਰੰਤ ਅੱਜ ਪਿੰਡ ਸੋਹੀਆਂ ਪਹੁੰਚੇ ਵਿਧਾਇਕ ਇਯਾਲੀ ਅਤੇ ਗਰੇਵਾਲ ਵੱਲੋਂ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਉਪਰੰਤ ਪ੍ਰਸ਼ਾਸਨ ਨੂੰ ਇਹ ਤਾਲੇ ਤੁਰੰਤ ਖੁਲ੍ਹਵਾਉਣ ਲਈ ਕਿਹਾ। ਪਿੰਡ ਵਾਸੀਆਂ ਦੇ ਰੋਹ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਸਿਆਸੀ ਆਕਾਵਾਂ ਦੀ ਪ੍ਰਵਾਹ ਕੀਤੇ ਬਗੈਰ ਗੁਰਦੁਆਰਾ ਸਾਹਿਬ ਦੇ ਤਾਲੇ ਖੁੱਲ੍ਹਵਾ ਕੇ ਮਰਿਆਦਾ ਬਹਾਲ ਦੀ ਕਰਵਾਈ ਕਰ ਦਿੱਤੀ। 

ਪੜ੍ਹੋ ਇਹ ਵੀ ਖ਼ਬਰ - ਅੰਧ ਵਿਸ਼ਵਾਸ : ਤਾਂਤਰਿਕ ਦੇ ਕਹਿਣ ’ਤੇ ਚਾਚਾ ਨੇ ਕੀਤਾ 15 ਦਿਨ ਦੀ ਭਤੀਜੀ ਦਾ ਕਤਲ

ਵਿਧਾਇਕ ਇਯਾਲੀ ਨੇ ਪੰਚਾਇਤ ਦੀ ਇਸ ਕਾਰਵਾਈ 'ਤੇ ਸਖ਼ਤ ਟਿੱਪਣੀਆਂ ਕਰਦੇ ਹੋਏ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਨਾ ਕੋ ਵੈਰੀ ਨਾ ਕੋ ਬੇਗਾਨਾ ਦਾ ਸਿਧਾਂਤ ਦਿੰਦੇ ਹੋਏ ਗੁਰੂ ਘਰਾਂ ਦੇ ਦਰਵਾਜ਼ੇ ਸਭ ਧਰਮਾਂ ਜਾਤਾਂ ਲਈ ਖੁੱਲ੍ਹੇ ਹੋਣ ਦਾ ਸੰਦੇਸ਼ ਦਿੱਤਾ ਹੈ। ਮੌਜੂਦਾ ਸਮੇਂ ਕਾਂਗਰਸ ਪਾਰਟੀ ਦੀ ਮਾੜੀ ਰਾਜਨੀਤੀ ਗੁਰਦੁਆਰਾ ਸਾਹਿਬਾਨਾਂ ਤੱਕ ਵੀ ਪਹੁੰਚ ਗਈ ਹੈ ਅਤੇ ਇਤਿਹਾਸਕ ਅਸਥਾਨਾਂ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਜਿੰਦਰੇ ਲਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੇ ਦਰਵਾਜ਼ੇ ਕਦੇ ਦੁਸ਼ਮਣਾਂ ਲਈ ਵੀ ਬੰਦ ਨਹੀਂ ਹੁੰਦੇ ਪਰ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਲਈ ਗੁਰਦੁਆਰਾ ਸਾਹਿਬ ਜਾਣ ਲਈ ਪਾਬੰਦੀ ਲਗਾ ਦਿੱਤੀ ਸੀ, ਜੋ ਬੇਹੱਦ ਮੰਦਭਾਗਾ ਹੈ। 

ਪੜ੍ਹੋ ਇਹ ਵੀ ਖ਼ਬਰ - ਕਾਰ ’ਚੋਂ ਭੇਤਭਰੀ ਹਾਲਤ ’ਚ ਮਿਲੀ ਨੌਜਵਾਨ ਪੁੱਤ ਦੀ ਲਾਸ਼, 3 ਮਹੀਨੇ ਪਹਿਲਾਂ ਆਇਆ ਸੀ ਪੰਜਾਬ

ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਨੂੰ ਤਾਲੇ ਲਗਾ ਕੇ ਮਰਿਆਦਾ ਭੰਗ ਕਰਨੀ ਗੁਰੂ ਸਾਹਿਬ ਦੀ ਬੇਅਦਬੀ ਹੈ। ਪ੍ਰਸ਼ਾਸਨ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮੁੱਦੇ 'ਤੇ ਤਾਲਾ ਲਗਾਉਣ ਵਾਲੇ ਸਰਪੰਚ ਅਤੇ ਦੋਸ਼ੀ ਪੰਚਾਂ ਖ਼ਿਲਾਫ਼ ਮਾਮਲਾ ਦਰਜ ਕਰਨਾ ਚਾਹੀਦਾ ਹੈ। ਨਗਰ ਨਿਵਾਸੀ ਹਰਨੇਕ ਸਿੰਘ ਬੜਿੰਗ ਸਾਬਕਾ ਸਰਪੰਚ ਸੁਖਦੇਵ ਸਿੰਘ,ਗੁਰਦੇਵ ਸਿੰਘ,ਪੰਚ ਗੁਰਮੀਤ ਸਿੰਘ,ਨਿਰਭੈ ਸਿੰਘ,ਸੂਬੇਦਾਰ ਸੁਖਜੀਤ ਸਿੰਘ ਆਦਿ ਨੇ ਕਿਹਾ ਕਿ ਉਹ ਪੰਚਾਇਤ ਵੱਲੋਂ ਗੁਰੂ ਘਰ ਦੀ ਮਰਿਆਦਾ ਭੰਗ ਕਰਨ ਤੇ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਗੁਰੂ ਸਾਹਿਬ ਦੀ ਬੇਅਦਬੀ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲੈ ਕੇ ਜਾਣਗੇ ਅਤੇ ਜਥੇਦਾਰ ਸਾਹਿਬਾਨ ਤੋਂ ਦੋਸ਼ੀਆਂ ਲਈ ਸਜ਼ਾ ਦੀ ਮੰਗ ਕਰਨਗੇ।  

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ


rajwinder kaur

Content Editor

Related News