ਜਲੰਧਰ ਵੈਸਟ ਸੀਟ ’ਤੇ ਪਹਿਲੀ ਵਾਰ ਤੀਜੇ ਨੰਬਰ ’ਤੇ ਪੁੱਜੀ ਕਾਂਗਰਸ, 1 ਵਾਰ ਹੀ ਮਿਲੀ ਸੀ ਜਿੱਤ

Monday, Jul 15, 2024 - 02:49 PM (IST)

ਜਲੰਧਰ ਵੈਸਟ ਸੀਟ ’ਤੇ ਪਹਿਲੀ ਵਾਰ ਤੀਜੇ ਨੰਬਰ ’ਤੇ ਪੁੱਜੀ ਕਾਂਗਰਸ, 1 ਵਾਰ ਹੀ ਮਿਲੀ ਸੀ ਜਿੱਤ

ਲੁਧਿਆਣਾ (ਹਿਤੇਸ਼)– ਜਲੰਧਰ ਵੈਸਟ ਸੀਟ ’ਤੇ ਹੋਈਆਂ ਵਿਧਾਨ ਸਭਾ ਉਪ ਚੋਣਾਂ ਦੌਰਾਨ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਜਿਥੇ ਆਮ ਆਦਮੀ ਪਾਰਟੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਉਥੇ ਕਾਂਗਰਸ ਨੂੰ ਭਾਰੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਲੰਧਰ ਪੱਛਮੀ ਸੀਟ ’ਤੇ ਕਾਂਗਰਸ ਪਹਿਲੀ ਵਾਰ ਤੀਜੇ ਨੰਬਰ ’ਤੇ ਪੁੱਜ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜਲਦ ਹੋਣਗੀਆਂ ਚੋਣਾਂ! ਇਕ ਵਾਰ ਫਿਰ ਭਖੇਗੀ ਸਿਆਸਤ

ਭਾਵੇਂ ਇਸ ਸੀਟ ’ਤੇ ਹੁਣ ਤੱਕ ਇਕ ਵਾਰ ਹੀ ਸੁਸ਼ੀਲ ਰਿੰਕੂ ਦੇ ਰੂਪ ’ਚ ਕਾਂਗਰਸ ਦਾ ਵਿਧਾਇਕ ਬਣ ਸਕਿਆ ਹੈ ਪਰ 2007 ਤੋਂ ਲੈ ਕੇ 2004 ਤੱਕ ਹੋਈਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ 9 ਚੋਣਾਂ ਦੌਰਾਨ ਕਾਂਗਰਸ ਪਹਿਲੇ ਜਾਂ ਦੂਜੇ ਨੰਬਰ ’ਤੇ ਹੀ ਰਹੀ ਹੈ। ਇਹ ਪਹਿਲਾ ਮੌਕਾ ਹੈ, ਜਦ ਕਾਂਗਰਸ ਪਿੱਛੜ ਕੇ ਤੀਜੇ ਨੰਬਰ ’ਤੇ ਪੁੱਜ ਗਈ ਹੈ। ਉਹ ਵੀ ਉਸ ਸਮੇਂ ਜਦ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ 7 ਸੀਟਾਂ ਹਾਸਲ ਹੋਈਆਂ ਸਨ ਅਤੇ ਜਲੰਧਰ ਪੱਛਮੀ ਸੀਟ ’ਤੇ ਹੋਈ ਵਿਧਾਨ ਸਭਾ ਉਪ ਚੋਣ ਦੌਰਾਨ ਆਮ ਆਦਮੀ ਪਾਰਟੀ ਪਾਰਟੀ ਦੀ ਤਰਜ਼ ’ਤੇ ਕਾਂਗਰਸ ਵੱਲੋਂ ਵੀ ਪੂਰੇ ਪੰਜਾਬ ਦੇ ਨੇਤਾਵਾਂ ਦੀ ਡਿਊਟੀ ਲਗਾਈ ਗਈ ਸੀ। ਇਸ ਦੇ ਬਾਵਜੂਦ ਹੋਈ ਸ਼ਰਮਨਾਕ ਹਾਰ ਨੂੰ ਲੈ ਕੇ ਸਿਆਸੀ ਗਲਿਆਰੇ ਤੋਂ ਲੈ ਕੇ ਸੋਸ਼ਲ ਮੀਡੀਆ ’ਤੇ ਕਾਂਗਰਸ ਦੀ ਕਾਫੀ ਕਿਰਕਿਰੀ ਹੋ ਰਹੀ ਹੈ।

ਇਕ ਮਹੀਨੇ ਦੇ ਅੰਦਰ ਉਲਟਾ ਹੋ ਗਿਆ ਰਿਜ਼ਲਟ

ਜਲੰਧਰ ਵੈਸਟ ਸੀਟ ’ਤੇ ਹੋਈਆਂ ਵਿਧਾਨ ਸਭਾ ਉਪ ਚੋਣਾਂ ਦੇ ਨਤੀਜਿਆਂ ਨਾਲ ਜੁੜਿਆ ਇਕ ਹੋਰ ਦਿਲਚਸਪ ਪਹਿਲੂ ਇਹ ਵੀ ਹੈ ਕਿ ਇਕ ਮਹੀਨੇ ਅੰਦਰ ਰਿਜ਼ਲਟ ਉਲਟਾ ਹੋ ਗਿਆ ਹੈ ਕਿਉਂਕਿ ਜੂਨ ਦੌਰਾਨ ਹੋਈਆਂ ਲੋਕ ਸਭਾ ਚੋਣਾਂ ਦੇ ਦੌਰਾਨ ਜਲੰਧਰ ਵੈਸਟ ਸੀਟ ’ਤੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਚੰਨੀ ਪਹਿਲੇ ਨੰਬਰ ’ਤੇ ਰਹੇ ਹਨ ਅਤੇ ਭਾਜਪਾ ਦੂਜੇ ਅਤੇ ‘ਆਪ’ ਤੀਜੇ ਸਥਾਨ ’ਤੇ ਆਈ ਸੀ ਪਰ ਇਕ ਮਹੀਨੇ ਬਾਅਦ ਹੋਈਆਂ ਵਿਧਾਨ ਸਭਾ ਉਪ ਚੋਣਾਂ ਦੌਰਾਨ ਕਾਂਗਰਸ ਤੀਜੇ ਅਤੇ ‘ਆਪ’ ਪਹਿਲੇ ਸਥਾਨ ’ਤੇ ਪੁੱਜ ਗਈ, ਜਦਕਿ ਭਾਜਪਾ ਲਗਾਤਾਰ ਦੂਜੀ ਵਾਰ ਆਪਣਾ ਦੂਜਾ ਨੰਬਰ ਬਰਕਰਾਰ ਰੱਖਣ ’ਚ ਕਾਮਯਾਬ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਵੈਸਟ ਸੀਟ ’ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੋਂ ਹਾਰ ਗਿਆ ਸੁਖਬੀਰ ਬਾਦਲ ਦਾ ਸਮਰਥਿਤ ਉਮੀਦਵਾਰ

ਭਾਜਪਾ ਅਤੇ ਅਕਾਲੀ ਦਲ ’ਚ ਸ਼ਾਮਲ ਹੋ ਗਏ ਹਨ 8 ਵਾਰ ਦੇ ਉਮੀਦਵਾਰ

ਜਲੰਧਰ ਪੱਛਮੀ ਸੀਟ ’ਤੇ ਹੋਈ ਕਾਂਗਰਸ ਦੀ ਦੁਰਦਸ਼ਾ ਦੀ ਇਕ ਵੱਡੀ ਵਜ੍ਹਾ ਇਹ ਵੀ ਮੰਨੀ ਜਾ ਰਹੀ ਹੈ ਕਿ 8 ਵਾਰ ਦੇ ਉਮੀਦਵਾਰ ਭਾਜਪਾ ਅਤੇ ਅਕਾਲੀ ’ਚ ਸ਼ਾਮਲ ਹੋ ਗਏ ਹਨ। ਇਨ੍ਹਾਂ ਵਿਚ 2007 ਅਤੇ 2012 ਦੌਰਾਨ ਕਾਂਗਰਸ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਲੜਨ ਵਾਲੇ ਅਤੇ 2009 ਵਿਚ ਐੱਮ. ਪੀ. ਰਹੇ ਮਹਿੰਦਰ ਕੇ. ਪੀ. ਅਤੇ 2017 ਦੌਰਾਨ ਪਹਿਲੀ ਵਾਰ ਕਾਂਗਰਸ ਦੇ ਵਿਧਾਇਕ ਬਣੇ ਅਤੇ 2022 ਵਿਚ ਉਮੀਦਵਾਰ ਰਹੇ ਸੁਸ਼ੀਲ ਰਿੰਕੂ ਦਾ ਨਾਂ ਮੁੱਖ ਰੂਪ ’ਚ ਸ਼ਾਮਲ ਹੈ। ਇਸ ਤੋਂ ਇਲਾਵਾ 2 ਵਾਰ ਐੱਮ. ਪੀ. ਰਹੇ ਸੰਤੋਖ ਚੌਧਰੀ ਅਤੇ 2023 ’ਚ ਕਾਂਗਰਸ ਦੀ ਟਿਕਟ ’ਤੇ ਲੋਕ ਸਭਾ ਉਪ ਚੋਣ ਲੜਨ ਵਾਲੀ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਵੀ ਭਾਜਪਾ ’ਚ ਸ਼ਾਮਲ ਹੋ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News