ਕੈਪਟਨ ਸਾਹਿਬ ਹੈਲੀਕਾਪਟਰ 'ਤੇ ਗੇੜਾ ਮਾਰ ਕੇ ਵੇਖੋ ਮੰਡੀਆਂ ਦੀ ਹਾਲਤ : ਰੋਜ਼ੀ ਬਰਕੰਦੀ
Thursday, Apr 22, 2021 - 03:12 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਅੱਜ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੰਡੀਆਂ ’ਚ ਬਾਰਦਾਨੇ ਅਤੇ ਲਿਫਟਿੰਗ ਦਾ ਬਹੁਤ ਬੁਰਾ ਹਾਲ ਹੈ। ਰੋਜ਼ੀ ਬਰਕੰਦੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਅਨਾਜ ਮੰਡੀ ਵਿਚ ਜਿੱਥੇ ਬਾਰਦਾਨੇ ਦੀ ਵੱਡੀ ਘਾਟ ਹੈ ਉਥੇ ਹੀ ਲਿਫਟਿੰਗ ਦਾ ਪ੍ਰਬੰਧ ਵੀ ਬਹੁਤ ਮਾੜਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋ ਕੀਤੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ।
ਇਹ ਵੀ ਪੜ੍ਹੋ: ਪੁੱਤ ਦੇ ਸਵਾਲ ਨੂੰ ਚੁਣੌਤੀ ਮੰਨਦਿਆਂ ਪਿਓ ਨੇ ਬਣਾ ਦਿੱਤੀ ਲੱਕੜ ਦੀ ਕਾਰ
ਮੰਡੀਆਂ ’ਚ ਕਿਸਾਨ ਰੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹੁਣ ਹੈਲੀਕਾਪਟਰ ’ਤੇ ਹੀ ਹਵਾਈ ਚੱਕਰ ਲਾ ਕੇ ਮੰਡੀਆਂ ਦਾ ਹਾਲ ਦੇਖ ਲੈਣ, ਮੰਡੀਆਂ ’ਚ ਬਾਰਦਾਨੇ ਦੀ ਵੱਡੀ ਕਮੀ ਹੈ। ਜੇ ਕਣਕ ਤੁਲ ਗਈ ਤਾਂ ਲਿਫਟਿੰਗ ਨਾ ਹੋਣ ਕਾਰਨ ਵੱਡੀਆਂ ਢਾਂਗਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਲਿਫਟਿੰਗ ਦਾ ਠੇਕਾ ਕਾਂਗਰਸੀ ਵਿਧਾਇਕਾ ਕੋਲ ਹੈ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਬਲੈਕ ਲਿਸਟ ਨਹੀਂ ਕਰ ਰਿਹਾ ਜਦਕਿ ਮੰਡੀਆਂ ’ਚ ਲਿਫਟਿੰਗ ਨਾ ਬਰਾਬਰ ਹੈ। ਉਨ੍ਹਾਂ ਮੌਕੇ ’ਤੇ ਐਸ ਡੀ ਐਮ ਨਾਲ ਮੋਬਾਈਲ ਰਾਹੀਂ ਗੱਲਬਾਤ ਕੀਤੀ ਤੇ ਪ੍ਰਬੰਧ ਸਹੀ ਕਰਵਾਉਣ ਲਈ ਕਿਹਾ, ਉਨ੍ਹਾਂ ਕਿਹਾ ਕਿ ਜੇਕਰ ਕੱਲ ਤਕ ਮੰਡੀ ’ਚ ਲਿਫਟਿੰਗ ਸਹੀਂ ਨਾ ਚਲੀ ਅਤੇ ਬਾਰਦਾਨਾ ਨਾ ਪਹੁੰਚਿਆ ਤਾਂ ਉਹ ਧਰਨਾ ਲਾਉਣ ਲਈ ਮਜ਼ਬੂਰ ਹੋਣਗੇ।
ਇਹ ਵੀ ਪੜ੍ਹੋ: ਗੋਨਿਆਣਾ ਮੰਡੀ ਪਹੁੰਚੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ, ਕਿਹਾ- ਰੁਲ਼ ਰਹੇ ਕਿਸਾਨਾਂ ਦੀ ਨਹੀਂ ਲੈ ਰਿਹਾ ਕੋਈ ਸਾਰ