ਕਾਂਗਰਸ ’ਚ ਖਿੱਚੋਤਾਣ ਤੇਜ਼, ਦੂਜੇ ਵਿਧਾਨ ਸਭਾ ਸੈਸ਼ਨ ’ਚ ਵੀ ਨਹੀਂ ਮਿਲਿਆ ਵਿਰੋਧੀ ਧਿਰ ਦਾ ਨੇਤਾ

Saturday, Apr 02, 2022 - 10:48 AM (IST)

ਕਾਂਗਰਸ ’ਚ ਖਿੱਚੋਤਾਣ ਤੇਜ਼, ਦੂਜੇ ਵਿਧਾਨ ਸਭਾ ਸੈਸ਼ਨ ’ਚ ਵੀ ਨਹੀਂ ਮਿਲਿਆ ਵਿਰੋਧੀ ਧਿਰ ਦਾ ਨੇਤਾ

ਲੁਧਿਆਣਾ (ਹਿਤੇਸ਼) : ਪੰਜਾਬ ਵਿਧਾਨ ਸਭਾ ਚੋਣਾਂ ’ਚ ਕਰਾਰੀ ਹਾਰ ਮਿਲਣ ਤੋਂ ਬਾਅਦ ਕਾਂਗਰਸ ਵੱਲੋਂ ਪ੍ਰਧਾਨ ਦੇ ਰੂਪ ’ਚ ਨਵਜੋਤ ਸਿੱਧੂ ਦਾ ਅਸਤੀਫ਼ਾ ਲੈ ਲਿਆ ਗਿਆ ਸੀ ਪਰ ਹੁਣ ਤੱਕ ਨਵੇਂ ਪ੍ਰਧਾਨ ਦੀ ਨਿਯੁਕਤੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਵਿਧਾਨ ਸਭਾ ’ਚ ਦੂਜੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਅਜੇ ਤੱਕ ਵਿਰੋਧੀ ਧਿਰ ਦਾ ਨੇਤਾ ਨਹੀਂ ਲਗਾਇਆ ਗਿਆ। ਜਿੱਥੋਂ ਤੱਕ ਪੰਜਾਬ ਪ੍ਰਧਾਨ ਦਾ ਸਵਾਲ ਹੈ, ਉਸ ਲਈ ਸਿੱਧੂ ਵੱਲੋਂ ਅਹੁਦੇ ’ਤੇ ਕਾਬਜ਼ ਰਹਿਣ ਲਈ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਨਾਲ ਮਿਲ ਕੇ ਲਾਬਿੰਗ ਕੀਤੀ ਜਾ ਰਹੀ ਹੈ, ਜਦਕਿ ਪੰਜਾਬ ਪ੍ਰਧਾਨ ਜਾਂ ਨੇਤਾ ਵਿਰੋਧੀ ਧਿਰ ਬਣਨ ਲਈ ਪ੍ਰਤਾਪ ਸਿੰਘ ਬਾਜਵਾ, ਰਵਨੀਤ ਬਿੱਟੂ, ਚੌਧਰੀ ਸੰਤੋਖ ਸਿੰਘ, ਸੁਖਜਿੰਦਰ ਰੰਧਾਵਾ, ਰਾਜਾ ਵੜਿੰਗ, ਸੁਖਪਾਲ ਖਹਿਰਾ ਵੱਲੋਂ ਪੇਸ਼ਕਸ਼ ਕੀਤੀ ਜਾ ਰਹੀ ਹੈ ਪਰ ਨੇਤਾਵਾਂ ਵਿਚ ਜਾਰੀ ਖਿੱਚੋਤਾਣ ਅਤੇ ਬਿਆਨਬਾਜ਼ੀ ਦਾ ਸਿਲਸਿਲਾ ਨਾ ਰੁਕਣ ਦੀ ਵਜ੍ਹਾ ਗੁੱਟਬਾਜ਼ੀ ਵਧਣ ਦੇ ਮੱਦੇਨਜ਼ਰ ਹਾਈਕਮਾਨ ਵੱਲੋਂ ਹੁਣ ਤੱਕ ਕੋਈ ਫ਼ੈਸਲਾ ਨਹੀਂ ਕੀਤਾ ਗਿਆ, ਜਿਸ ਦਾ ਨਤੀਜਾ ਦੂਜੇ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਕਾਂਗਰਸ ਵੱਲੋਂ ਨੇਤਾ ਵਿਰੋਧੀ ਦੇ ਬਿਨਾਂ ਸਰਕਾਰ ਦਾ ਮੁਕਾਬਲਾ ਕਰਨ ਦੇ ਰੂਪ ’ਚ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ : ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਚ ਅਸ਼ਵਨੀ ਸ਼ਰਮਾ ਨੇ ਚੁੱਕੇ ਸਵਾਲ, ਕਿਹਾ ਸਰਕਾਰ ਦੀ ਮਨਸ਼ਾ ’ਤੇ ਸ਼ੱਕ

ਨੇਤਾਵਾਂ ’ਚ ਇਸ ਤਰ੍ਹਾਂ ਚੱਲ ਰਹੀ ਹੈ ਖਿੱਚੋਤਾਣ
ਪੰਜਾਬ ਕਾਂਗਰਸ ਵਿਚ ਖਿੱਚੋ-ਤਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਜਿੱਥੇ ਆਖਿਆ ਹੈ ਕਿ ਵਿਧਾਇਕਾਂ ਦੀ ਵੋਟਿੰਗ ਜ਼ਰੀਏ ਹੋਣਾ ਨੇਤਾ ਵਿਰੋਧੀ ਧਿਰ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਉਧਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਕਰਨਲ ਨੂੰ ਇਕਦਮ ਜਨਰਲ ਨਹੀਂ ਬਣਾਇਆ ਜਾ ਸਕਦਾ ਹੈ ਪਰ ਪਹਿਲਾਂ ਲੰਮੇ ਰੇਸ ’ਚ ਘੋੜਿਆਂ ਦੀ ਜਗ੍ਹਾ ਖੱਚਰ ਦੌੜਾਏ ਗਏ। ਇਸ ਲਈ ਹੁਣ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਹਾਈਕਮਾਨ ਨੂੰ ਸੀਨੀਅਰਤਾ ਅਤੇ ਵਫਾਦਾਰੀ ਦਾ ਧਿਆਨ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਪ੍ਰਾਈਵੇਟ ਸਕੂਲਾਂ ਦੇ ਫੀਸ ਵਧਾਉਣ ’ਤੇ ਲਗਾਈ ਰੋਕ

ਦੂਜੇ ਪਾਸੇ ਐੱਮ. ਪੀ. ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ’ਚ ਗਧਿਆਂ ਤੋਂ ਸ਼ੇਰ ਮਰਵਾ ਦਿੱਤੇ ਕਿਉਂਕਿ ਹੁਣ ਹਾਈਕਮਾਂਡ ਨੂੰ ਵੀ ਸਮਝ ਆ ਗਿਆ ਹੈ ਕਿ ਜਿਨ੍ਹਾਂ ਨੇਤਾਵਾਂ ਬਾਰੇ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੇ ਬਿਨਾਂ ਚੋਣ ਨਹੀਂ ਲੜੀ ਜਾ ਸਕਦੀ ਅਤੇ ਜੋ ਵੱਡੇ-ਵੱਡੇ ਦਾਅਵੇ ਕਰਦੇ ਹੋਏ ਗੱਬਰ ਸਿੰਘ ਬਣੇ ਹੋਏ ਸੀ, ਉਨ੍ਹਾਂ ਦੀ ਹਵਾ ਨਿਕਲ ਗਈ ਹੈ। ਬਿੱਟੂ ਨੇ ਸਿੱਧੂ ’ਤੇ ਇਹ ਟਿੱਪਣੀ ਵੀ ਕੀਤੀ ਕਿ ਮਿਸ ਗਾਈਡ ਮਿਜ਼ਾਈਲ ਸਾਡੇ ਹੀ ਤੋਪਖਾਨੇ ’ਤੇ ਡਿੱਗ ਗਈ ਹੈ। ਉਧਰ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਸੋਨਾ ਤਪਣ ਤੋਂ ਬਾਅਦ ਹੁਣ ਪਾਰਟੀ ਨੂੰ ਵੀ ਪਤਾ ਲੱਗ ਜਾਵੇਗਾ ਕਿ ਕੌਣ ਨਾਲ ਹੈ ਅਤੇ ਕੌਣ ਭੱਜ ਰਿਹਾ ਹੈ। ਮੈਂ ਪੰਜਾਬ ਦੀ ਰੂਹ ਦੀ ਆਵਾਜ਼ ਲਈ ਲੜਾਈ ਲੜਦਾ ਰਹਾਂਗਾ।

ਇਹ ਵੀ ਪੜ੍ਹੋ : ਐਕਸ਼ਨ ’ਚ ਭਗਵੰਤ ਮਾਨ ਸਰਕਾਰ, ਸਖ਼ਤ ਫ਼ੈਸਲਾ ਲੈਂਦਿਆਂ ਜਾਰੀ ਕੀਤੇ ਨਵੇਂ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News