ਜਲੰਧਰ ’ਚ ਕਾਂਗਰਸ ਨੂੰ ਝਟਕਾ, ਡਿਪਟੀ ਮੇਅਰ ਹਰਸਿਮਰਨਜੀਤ ਬੰਟੀ ਸਮੇਤ ਕਈ ਆਗੂ ‘ਆਪ’ ’ਚ ਸ਼ਾਮਲ

Monday, Sep 05, 2022 - 05:31 PM (IST)

ਜਲੰਧਰ ’ਚ ਕਾਂਗਰਸ ਨੂੰ ਝਟਕਾ, ਡਿਪਟੀ ਮੇਅਰ ਹਰਸਿਮਰਨਜੀਤ ਬੰਟੀ ਸਮੇਤ ਕਈ ਆਗੂ ‘ਆਪ’ ’ਚ ਸ਼ਾਮਲ

ਜਲੰਧਰ (ਸੋਨੂੰ) : ਜਲੰਧਰ ’ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਤੇ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਪਾਰਟੀ ਨੂੰ ਅਲਵਿਦਾ ਆਖ  ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਇਨ੍ਹਾਂ ਨਾਲ ਡਿਪਟੀ ਮੇਅਰ ਬੰਟੀ ਅਤੇ ਰੋਹਨ ਸਹਿਗਲ ਦੇ ਨਾਲ-ਨਾਲ ਕੌਂਸਲਰ ਮਿੰਟੂ ਜੁਨੇਜਾ ਅਤੇ ਮਿੰਟੂ ਗੁੱਜਰ ਵੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਇਹ ਕਾਂਗਰਸੀ ਆਗੂ ‘ਆਪ’ ਆਗੂ ਜਰਨੈਲ ਸਿੰਘ, ਵਿਧਾਇਕ ਸ਼ੀਤਲ ਅੰਗੁਰਾਲ ਅਤੇ ਹੋਰ ਆਗੂਆਂ ਦੀ ਹਾਜ਼ਰੀ ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ।

ਇਹ ਵੀ ਪੜ੍ਹੋ : ਡੇਰਾ ਬਿਆਸ ਦੇ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ-ਰੋੜੇ, ਮਾਹੌਲ ਤਣਾਅਪੂਰਨ  


author

Manoj

Content Editor

Related News