ਬਜ਼ੁਰਗ ਕਾਂਗਰਸੀ ਆਗੂ ਨੇ ਸ਼ਹਿਰ ਦੇ ਅਧੂਰੇ ਵਿਕਾਸ ਕੰਮਾਂ ਨੂੰ ਨੇਪਰੇ ਚਾੜਣ ਦੀ ਕੈਪਟਨ ਤੋਂ ਰੱਖੀ ਆਖਰੀ ਇੱਛਾ

Tuesday, Dec 19, 2017 - 07:23 PM (IST)

ਬਜ਼ੁਰਗ ਕਾਂਗਰਸੀ ਆਗੂ ਨੇ ਸ਼ਹਿਰ ਦੇ ਅਧੂਰੇ ਵਿਕਾਸ ਕੰਮਾਂ ਨੂੰ ਨੇਪਰੇ ਚਾੜਣ ਦੀ ਕੈਪਟਨ ਤੋਂ ਰੱਖੀ ਆਖਰੀ ਇੱਛਾ

ਬੁਢਲਾਡਾ (ਮਨਜੀਤ)— ਟਕਸਾਲੀ ਕਾਂਗਰਸੀ ਬਜ਼ੁਰਗ ਨੇਤਾ ਧਿਆਨ ਸਿਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਥਾਨਕ ਸ਼ਹਿਰ ਦੇ ਥਾਂ-ਥਾਂ ਤੋਂ ਟੁੱਟੀਆਂ ਪਈਆਂ ਸੜਕਾਂ, ਗਲੀਆਂ-ਨਾਲੀਆਂ ਅਤੇ ਸੀਵਰੇਜ ਵਿਭਾਗ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਬੁਢਲਾਡਾ ਸ਼ਹਿਰ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਪੰਜਾਬ 'ਚ ਕਾਂਗਰਸ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸ਼ਹਿਰ ਦੇ ਵਿਕਾਸ ਦੀ ਕਿਰਨ ਜਾਗੀ ਸੀ ਪਰ 8 ਮਹੀਨੇ ਦਾ ਸਮਾਂ ਬਤੀਤ ਹੋਣ ਤੋਂ ਬਾਅਦ ਵੀ ਸ਼ਹਿਰ ਦੇ ਮੇਨ ਕੰਮ ਆਰੰਭ ਨਹੀਂ ਹੋਏ। ਜਿਵੇਂ ਆਈ. ਟੀ. ਆਈ. ਤੋਂ ਬੱਸ ਸਟੈਂਡ ਰੋਡ, ਰੇਲਵੇ ਰੋਡ, ਕੁਲਾਣਾ ਰੋਡ, ਭੀਖੀ-ਰਤੀਆ ਰੋਡ, 1 ਤੋਂ 6 ਵਾਰਡ ਦੇ ਸੀਵਰੇਜ ਦੇ ਅਧੂਰੇ ਕੰਮਾਂ ਨੂੰ ਨੇਪਰੇ ਚਾੜਣਾ ਅਤੇ ਸ਼ਹਿਰ ਵਿੱਚ ਪਾਰਕ ਬਣਾਉਣਾ, ਲੜਕੇ-ਲੜਕੀਆਂ ਦਾ ਸਰਕਾਰੀ ਕਾਲਜ ਬਣਾਉਣਾ, ਫਾਇਰ ਬ੍ਰਿਗੇਡ ਬੱਸਾਂ ਦਾ ਪ੍ਰਬੰਧ ਕਰਨਾ ਆਦਿ। 
ਉਕਤ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਉਮਰ ਕਾਂਗਰਸ ਪਾਰਟੀ ਦੀ ਸੇਵਾ ਵਿੱਚ ਲਾ ਦਿੱਤੀ ਹੈ ਕਦੇ ਵੀ ਪਾਰਟੀ ਵਿੱਚ ਸਰਕਾਰ ਬਣਨ ਅਤੇ ਉੱਚ ਅਹੁਦਾ ਪ੍ਰਾਪਤ ਕਰਨ ਦੀ ਇੱਛਾ ਨਹੀਂ ਰੱਖੀ ਪਰ ਹੁਣ ਆਖਰੀ ਸਮੇਂ ਦੌਰਾਨ ਸ਼ਹਿਰ ਦਾ ਸਰਬ ਪੱਖੀ ਵਿਕਾਸ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਹੋਵੇ ਇਹ ਮੇਰੇ ਮਨ ਦੀ ਇੱਛਾ ਅਤੇ ਹੋਰ ਵੀ ਕਾਂਗਰਸੀ ਵਰਕਰਾਂ ਦੀਆਂ ਭਾਵਾਨਾਵਾਂ ਸ਼ਹਿਰ ਦੇ ਵਿਕਾਸ ਨਾਲ ਜੁੜੀਆਂ ਹੋਈਆਂ ਹਨ। ਇਸ ਦੇ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਟਕਸਾਲੀ ਕਾਂਗਰਸੀ ਵਰਕਰਾਂ ਦੀ ਭਾਵਨਾਵਾਂ ਦੀ ਕਦਰ ਕਰਦਿਆਂ ਪਹਿਲ ਦੇ ਆਧਾਰ 'ਤੇ ਦਿਲ ਖੋਲ੍ਹ ਕੇ ਗ੍ਰਾਂਟਾ ਜਾਰੀ ਕਰਨ ਤਾਂ ਕਿ ਗੁਆਂਢੀ ਸੂਬਾ ਹਰਿਆਣੇ ਦੇ ਲੋਕ ਆ ਕੇ ਵੀ ਬੁਢਲਾਡਾ ਸ਼ਹਿਰ ਵੇਖਣ ਲਈ ਮਜਬੂਰ ਹੋਣ।


Related News