ਡੇਰਾਬੱਸੀ : ਦਰਖੱਤ ਨਾਲ ਲਟਕਦੀ ਮਿਲੀ ਕਾਂਗਰਸੀ ਆਗੂ ਦੀ ਲਾਸ਼

Monday, Apr 15, 2019 - 12:23 PM (IST)

ਡੇਰਾਬੱਸੀ : ਦਰਖੱਤ ਨਾਲ ਲਟਕਦੀ ਮਿਲੀ ਕਾਂਗਰਸੀ ਆਗੂ ਦੀ ਲਾਸ਼

ਡੇਰਾਬੱਸੀ (ਕੁਲਦੀਪ) : ਡੇਰਾਬੱਸੀ ਆਸ਼ੀਆਨਾ ਕਾਲੋਨੀ ਦੇ ਰਹਿਣ ਵਾਲੇ ਕਾਂਗਰਸੀ ਆਗੂ ਜਸਬੀਰ ਸਿੰਘ ਜੱਸਾ ਦੀ ਸੋਮਵਾਰ ਤੜਕੇ ਸਵੇਰੇ ਦਰੱਖਤ ਨਾਲ ਲਟਕਦੀ ਹੋਈ ਲਾਸ਼ ਬਰਾਮਦ ਕੀਤੀ ਗਈ। ਜਾਣਕਾਰੀ ਮੁਤਾਬਕ ਜਸਬੀਰ ਸਿੰਘ ਜੱਸਾ ਕਾਂਗਰਸੀ ਆਗੂ ਦੇ ਨਾਲ-ਨਾਲ ਮਸ਼ਹੂਰ ਬਿਲਡਰ ਵੀ ਸਨ। ਜਸਬੀਰ ਸਿੰਘ ਜੱਸਾ ਦੇ ਮਾਤਾ-ਪਿਤਾ ਕਾਫੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਹਨ ਅਤੇ ਉਹ ਮੰਜੇ 'ਤੇ ਹਨ। ਜਸਵੀਰ ਆਪਣੇ ਮਾਪਿਆਂ ਦੇ ਇਕਲੌਤੇ ਬੇਟੇ ਸਨ। ਜਸਵੀਰ ਸਿੰਘ ਰੋਜ਼ ਸਵੇਰੇ ਸੈਰ ਕਰਨ ਜਾਇਆ ਕਰਦੇ ਸਨ। ਜਸਵੀਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕਾਫੀ ਹਸਮੁੱਖ ਸੁਭਾਅ ਦੇ ਸਨ ਅਤੇ ਪਰਿਵਾਰ ਨੂੰ ਉਨ੍ਹਾਂ ਦੀ ਮੌਤ 'ਤੇ ਯਕੀਨ ਨਹੀਂ ਹੋ ਰਿਹਾ। ਪਰਿਵਾਰਕ ਮੈਂਬਰਾਂ ਨੇ ਜਸਬੀਰ ਸਿੰਘ ਜੱਸਾ ਦੇ ਕਤਲ ਦਾ ਖਦਸ਼ਾ ਪ੍ਰਗਟ ਕੀਤਾ ਹੈ। ਫਿਲਹਾਲ ਪੁਲਸ ਇਸ ਗੱਲ ਦੀ ਛਾਣਬੀਣ 'ਚ ਲੱਗ ਗਈ ਹੈ ਕਿ ਜਸਬੀਰ ਸਿੰਘ ਜੱਸਾ ਨੇ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਇਹ ਕਤਲ ਦਾ ਮਾਮਲਾ ਹੈ।


author

Babita

Content Editor

Related News