ਡੇਰਾਬੱਸੀ : ਕਾਂਗਰਸੀ ਨੇਤਾ ''ਤੇ ਗੋਲੀਆਂ ਚਲਾਉਣ ਵਾਲੇ 2 ਗ੍ਰਿਫਤਾਰ

Friday, May 17, 2019 - 09:02 AM (IST)

ਡੇਰਾਬੱਸੀ : ਕਾਂਗਰਸੀ ਨੇਤਾ ''ਤੇ ਗੋਲੀਆਂ ਚਲਾਉਣ ਵਾਲੇ 2 ਗ੍ਰਿਫਤਾਰ

ਡੇਰਾਬੱਸੀ (ਗੁਰਪ੍ਰੀਤ) : ਡੇਰਾਬੱਸੀ ਪੁਲਸ ਨੇ ਪਿੰਡ ਮਹੀਵਾਲ ਕਾਂਗਰਸ ਬਲਾਕ ਸਮਿਤੀ ਮੈਂਬਰ ਰੌਸ਼ਨੀ ਦੇਵੀ ਦੇ ਬੇਟੇ ਅਤੇ ਕਾਂਗਰਸੀ ਆਗੂ ਲਖਵਿੰਦਰ ਸਿੰਘ ਲੱਖੀ ਚੌਧਰੀ 'ਤੇ ਹਮਲਾ ਕਰਨ ਵਾਲੇ 2 ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਲਾ ਪੁਲਸ ਪ੍ਰਭਾਰੀ, ਮੋਹਾਲੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ 14 ਮਈ ਨੂੰ ਲਖਵਿੰਦਰ ਸਿੰਘ ਆਪਣੀ ਕਾਰ 'ਚ ਘਰ ਜਾ ਰਿਹਾ ਸੀ ਕਿ ਰਾਤ ਦੇ ਕਰੀਬ 10 ਵਜੇ ਰਸਤੇ 'ਚ ਪਿੰਡ ਮਾਹੀਵਾਲ ਨੇੜੇ ਬਾਈਕ ਸਵਾਰ ਹਮਲਾਵਰਾਂ ਨੇ ਉਸ 'ਤੇ ਫਾਇਰਿੰਗ ਕਰ ਦਿੱਤੀ ਸੀ, ਜਿਸ ਸਬੰਧ 'ਚ 15 ਮਈ ਨੂੰ ਥਾਣਾ ਡੇਰਾਬੱਸੀ 'ਚ ਵਰਿੰਦਰ ਕੁਮਾਰ ਉਰਫ ਬਿੱਟੂ, ਸੰਜੂ, ਗੀਤੂ, ਮਨੀਸ਼ ਕੁਮਾਰ ਉਰਫ ਬਿੱਟੂ ਵਾਸੀ ਪਿੰਡ ਖੇੜੀ ਮਾਜਰਾ ਤੇ ਮਿੰਟਾ ਵਾਸੀ ਮੁਕੰਦਪੁਰ ਖਿਲਾਫ ਮਾਮਲਾ ਦਰਜ ਕੀਤਾ ਸੀ। ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਪੁਲਸ ਪਾਰਟੀਆਂ ਲਾਈਆਂ ਗਈਆਂ ਸਨ। ਇਸ ਦੇ ਤਹਿਤ ਵੀਰਵਾਰ ਨੂੰ ਡੇਰਾਬੱਸੀ ਪੁਲਸ ਨੇ ਇਸ ਕਾਤਲਾਨਾ ਹਮਲੇ 'ਚ 2 ਮੁੱਖ ਦੋਸ਼ੀਆਂ ਮੁਨੀਸ਼ ਉਰਫ ਬਿੱਟੂ ਅਤੇ ਹਰਵਿੰਦਰ ਕੁਮਾਰ ਨੂੰ ਆਲਟੋ ਕਾਰ ਸਮੇਤ ਰਾਮਪੁਰ ਸੈਣੀਆਂ ਟੀ-ਪੁਆਂਟ ਤੋਂ ਚੈਕਿੰਗ ਦੌਰਾਨ ਗ੍ਰਿਫਤਾਰ ਕੀਤਾ ਹੈ।


author

Babita

Content Editor

Related News