ਕਥਿਤ ਪੱਤਰਕਾਰ ਗੁਰਦੀਪ ਸਿੰਘ ਉਰਫ਼ ਮੁੰਨਾ ਖ਼ਿਲਾਫ਼ ਇਕ ਹੋਰ ਕੇਸ ਦਰਜ

Friday, Sep 04, 2026 - 01:13 PM (IST)

ਕਥਿਤ ਪੱਤਰਕਾਰ ਗੁਰਦੀਪ ਸਿੰਘ ਉਰਫ਼ ਮੁੰਨਾ ਖ਼ਿਲਾਫ਼ ਇਕ ਹੋਰ ਕੇਸ ਦਰਜ

ਜਲੰਧਰ (ਸ. ਹ.)–ਵਿਵਾਦਾਂ ਵਿਚ ਰਹਿਣ ਵਾਲੇ ਕਥਿਤ ਪੱਤਰਕਾਰ ਗੁਰਦੀਪ ਸਿੰਘ ਤਲਵਾੜ ਉਰਫ਼ ਮੁੰਨਾ ਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਖ਼ਿਲਾਫ਼ ਥਾਣਾ ਨੰਬਰ 2 ਦੀ ਪੁਲਸ ਨੇ ਸ਼ਿਕਾਇਤ ਅਤੇ ਜਾਂਚ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਮੁਲਜ਼ਮ ਫਿਲਹਾਲ ਫ਼ਰਾਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਵਿਵਾਦਾਂ 'ਚ ਪੰਜਾਬ ਪੁਲਸ! ਜਲੰਧਰ 'ਚ ਮੁਲਾਜ਼ਮ ਨੇ ਨੌਜਵਾਨ ਨੂੰ ਜੜਿਆ ਥੱਪੜ, ਵੀਡੀਓ ਵਾਇਰਲ
ਸ਼ਿਕਾਇਤ ਕਰਤਾ ਨਵੀਨ ਕੁਮਾਰ ਪੁੱਤਰ ਕਮਲ ਕੁਮਾਰ, ਨਿਵਾਸੀ ਮੁਹੱਲਾ ਨੰਬਰ 31 ਜਲੰਧਰ ਕੈਂਟ ਨੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਬਲੋਨੀ ਗੈਸ ਸਰਵਿਸ, ਆਦੇਸ਼ ਨਗਰ ਵਿਚ ਹੈ। ਸ਼ਿਕਾਇਤ ਮੁਤਾਬਕ 31 ਮਾਰਚ ਨੂੰ ਦੁਪਹਿਰ ਲਗਭਗ 2 ਵਜੇ ਉਹ ਆਪਣੀ ਗੈਸ ਏਜੰਸੀ ਵਿਚੋਂ ਬਾਹਰ ਆ ਰਿਹਾ ਸੀ। ਇਸ ਦੌਰਾਨ ਯੁਵਾ ਸਵੇਰਾ ਚੈਨਲ (ਵੈੱਬ ਪੋਰਟਲ) ਦਾ ਕਥਿਤ ਪੱਤਰਕਾਰ ਗੁਰਦੀਪ ਸਿੰਘ ਹੱਥ ਵਿਚ ਮਾਈਕ ਲੈ ਕੇ ਪਹੁੰਚਿਆ ਅਤੇ ਖ਼ੁਦ ਨੂੰ ਮੀਡੀਆ ਰਿਪੋਰਟਰ ਦੱਸਦੇ ਹੋਏ ਉਸ ਦਾ ਇੰਟਰਵਿਊ ਲੈਣ ਦੇ ਬਹਾਨੇ ਵੀਡੀਓ ਬਣਾਉਣ ਲੱਗਾ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਫ਼ੈਲੀ ਭਿਆਨਕ ਬੀਮਾਰੀ! ਮਰੀਜ਼ਾਂ ਦੇ ਅੰਕੜੇ ਵਧੇ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਦੋਸ਼ ਹੈ ਕਿ ਇਸ ਦੌਰਾਨ ਉਸ ਨੇ ਸ਼ਿਕਾਇਤ ਕਰਤਾ ਨਾਲ ਕਥਿਤ ਤੌਰ ’ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ। ਉਸ ਦੀ ਜਾਤੀ ਨੂੰ ਜਾਣਦੇ ਹੋਏ ਉਸ ਦਾ ਅਕਸ ਖਰਾਬ ਕਰਨ ਦੀ ਧਮਕੀ ਦਿੱਤੀ। ਸ਼ਿਕਾਇਤ ਕਰਤਾ ਨੇ ਵੀਡੀਓ ਬਣਾਉਣ ਤੋਂ ਮਨ੍ਹਾ ਕੀਤਾ ਪਰ ਦੋਸ਼ ਹੈ ਕਿ ਇਸ ਦੇ ਬਾਵਜੂਦ ਵੀਡੀਓ ਬਣਾਈ ਗਈ ਅਤੇ ਉਸ ਨੂੰ ਆਨਲਾਈਨ ਅਪਲੋਡ ਕੀਤਾ ਗਿਆ। ਉਥੇ ਹੀ ਪੁਲਸ ਜਾਂਚ ਦੇ ਬਾਅਦ ਥਾਣਾ ਨੰਬਰ 2 ਦੇ ਸਾਬਕਾ ਐੱਸ. ਐੱਚ. ਓ. ਰਘੁਬੀਰ ਸਿੰਘ ਨੇ ਆਪਣੀ ਜਾਂਚ ਪੜਤਾਲ ਵਿਚ ਸਾਫ਼ ਕੀਤਾ ਕਿ ਗੁਰਦੀਪ ਸਿੰਘ ਇਕ ਰਿਪੋਰਟਰ ਹੈ ਅਤੇ ਉਸ ਖ਼ਿਲਾਫ਼ ਕਈ ਥਾਣਿਆਂ ਵਿਚ ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਜਾਂਚ ਦੇ ਬਾਅਦ ਮਾਮਲੇ ਵਿਚ ਰਸਤਾ ਰੋਕਣ, ਧਮਕਾ ਕੇ ਪੈਸੇ ਮੰਗਣ, ਧਮਕੀਆਂ ਦੇਣ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਏ. ਸੀ. ਪੀ. ਸੈਂਟਰਲ ਰਾਜੇਸ਼ ਠਾਕੁਰ ਨੇ ਦੱਸਿਆ ਕਿ ਮੁਲਜ਼ਮ ਫ਼ਰਾਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਪਿਓ-ਪੁੱਤ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News