ਕੇਂਦਰ ਸਰਕਾਰ ਖਿਲਾਫ ਸਡ਼ਕਾਂ ’ਤੇ ਉੱਤਰੇ ਕਾਂਗਰਸੀ
Monday, Nov 25, 2019 - 10:52 PM (IST)
![ਕੇਂਦਰ ਸਰਕਾਰ ਖਿਲਾਫ ਸਡ਼ਕਾਂ ’ਤੇ ਉੱਤਰੇ ਕਾਂਗਰਸੀ](https://static.jagbani.com/multimedia/2019_11image_22_50_00150041101.jpg)
ਤਲਵੰਡੀ ਸਾਬੋ, (ਮੁਨੀਸ਼)- ਕੇਂਦਰ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਏ ਜਾ ਰਹੇ ਲੋਕ-ਵਿਰੋਧੀ ਫੈਸਲਿਆਂ ਅਤੇ ਵਧ ਰਹੇ ਭ੍ਰਿਸ਼ਟਾਚਾਰ ਦੇ ਵਿਰੋਧ ’ਚ ਅੱਜ ਕਾਂਗਰਸ ਨੇ ਜ਼ਿਲਾ ਹੈੱਡਕੁਆਰਟਰ ’ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਬਲਾਕ ਕਾਂਗਰਸ ਕਮੇਟੀ ਤਲਵੰਡੀ ਸਾਬੋ ਨੇ ਅੱਜ ਸਥਾਨਕ ਨਿਸ਼ਾਨ-ਏ-ਖਾਲਸਾ ਚੌਕ ’ਚ ਜ਼ਿਲਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ।
ਜ਼ਿਲਾ ਪ੍ਰਧਾਨ ਜਟਾਣਾ ਨੇ ਕਿਹਾ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਚਲਾਈ ਜਾ ਰਹੀ ਕੇਂਦਰ ਦੀ ਭਾਜਪਾ ਸਰਕਾਰ ਸਾਰੇ ਹੱਦਾਂ ਬੰਨ੍ਹੇ ਟੱਪ ਗਈ ਹੈ, ਜਿਥੇ ਉਕਤ ਸਰਕਾਰ ਨੇ ਸੋਨੀਆ ਗਾਂਧੀ ਸਮੇਤ ਸਮੁੱਚੇ ਗਾਂਧੀ ਪਰਿਵਾਰ ਕੋਲੋਂ ਐੱਸ. ਪੀ. ਜੀ. ਸੁਰੱਖਿਆ ਵਾਪਸ ਲੈ ਕੇ ਕੋਝੀ ਰਾਜਨੀਤੀ ਕੀਤੀ ਹੈ, ਉਥੇ ਉਕਤ ਸਰਕਾਰ ਸੀ. ਬੀ. ਆਈ. ਅਤੇ ਈ. ਡੀ. ਨੂੰ ਵੀ ਆਪਣੇ ਹਿੱਤਾਂ ਲਈ ਵਰਤ ਰਹੀ ਹੈ।
ਇਸ ਸਮੇਂ ਰਣਜੀਤ ਸੰਧੂ ਨਿੱਜੀ ਸਹਾਇਕ, ਬਲਾਕ ਕਾਂਗਰਸ ਪ੍ਰਧਾਨ ਦਿਲਪ੍ਰੀਤ ਸਿੰਘ, ਰਾਮ ਤੀਰਥ, ਗੁਰਪ੍ਰੀਤ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ, ਗੁਰਤਿੰਦਰ ਸਿੰਘ ਰਿੰਪੀ ਸਾਬਕਾ ਪ੍ਰਧਾਨ, ਕ੍ਰਿਸ਼ਨ ਭਾਗੀਵਾਂਦਰ, ਅਜੀਜ਼ ਖਾਂ, ਹਰਬੰਸ ਸਿੰਘ, ਲਖਵਿੰਦਰ ਸਿੰਘ, ਬਲਕਰਨ ਸਿੰਘ ਬੱਬੂ ਸਾਰੇ ਕੌਂਸਲਰ, ਜਸਕਰਨ ਗੁਰੂਸਰ ਮੈਂਬਰ ਟਰੱਕ ਯੂਨੀਅਨ, ਦਵਿੰਦਰ ਸੂਬਾ, ਅਰੁਣ ਕੁਮਾਰ ਕੋਕੀ, ਤਰਸੇਮ ਸੇਮੀ, ਲੀਲਾ ਸਿੰਘ, ਅਮਨਦੀਪ ਸ਼ਰਮਾ, ਭਿੰਦਾ ਸਰਾਂ, ਬਲਜਿੰਦਰ ਚੱਠੇਵਾਲਾ ਤੇ ਬਿੱਕਰ ਦੋਵੇਂ ਮੈਂਬਰ ਬਲਾਕ ਸੰਮਤੀ, ਜਸਕਰਨ ਸਿੰਘ ਸਰਪੰਚ, ਤਰਸੇਮ ਸਿੰਘ ਸਰਪੰਚ, ਗੁਰਚਰਨ ਸਿੰਘ ਸਰਪੰਚ, ਬਲਬੀਰ ਲਾਲੇਆਣਾ ਅਤੇ ਜਗਤਾਰ ਸਿੰਘ ਆਦਿ ਮੌਜੂਦ ਸਨ।ਗੋਨਿਆਣਾ, (ਗੋਰਾ ਲਾਲ) : ਸਥਾਨਕ ਡਾ. ਮਹਿੰਦਰ ਸਿੰਘ ਚੌਕ ’ਚ ਪ੍ਰੀਤਮ ਸਿੰਘ ਕੋਟਭਾਈ ਵਿਧਾਇਕ ਹਲਕਾ ਭੁੱਚੋ ਦੇ ਸਪੁੱਤਰ ਐਡਵੋਕੇਟ ਰੁਪਿੰਦਰਪਾਲ ਸਿੰਘ ਦੀ ਅਗਵਾਈ ’ਚ ਬਲਾਕ ਕਾਂਗਰਸ ਕਮੇਟੀ ਗੋਨਿਆਣਾ ਮੰਡੀ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਲਾਕ ਗੋਨਿਆਣਾ ਮੰਡੀ ਦੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਲਖਵਿੰਦਰ ਸਿੰਘ ਲੱਖਾ ਚੇਅਰਮੈਨ ਬਲਾਕ ਸੰਮਤੀ, ਗੁਰਦੀਪ ਸਿੰਘ ਭੋਖਡ਼ਾ, ਗੁਰਸੇਵਕ ਸਿੰਘ ਹਰਰਾਏਪੁਰ, ਅਵਤਾਰ ਸਿੰਘ ਗੋਨਿਆਣਾ, ਸੰਦੀਪ ਸਿੰਘ ਬਲਾਕ ਪ੍ਰਧਾਨ ਗੋਨਿਆਣਾ, ਕੁਲਵਿੰਦਰ ਸਿੰਘ ਅਤੇ ਮਨਮੋਹਨ ਸਿੰਘ ਆਦਿ ਹਾਜ਼ਰ ਸਨ।
ਰਾਮਾਂ ਮੰਡੀ, (ਪਰਮਜੀਤ)-ਸਥਾਨਕ ਸ਼ਹਿਰ ਦੇ ਗਾਂਧੀ ਚੌੌਕ ਵਿਖੇ ਕਾਂਗਰਸ ਬਲਾਕ ਰਾਮਾਂ ਮੰਡੀ ਵੱਲੋਂ ਜ਼ਿਲਾ ਦਿਹਾਤੀ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਨਿਰਦੇਸ਼ਾਂ ਹੇਠ ਕੇਂਦਰ ਸਰਕਾਰ ਦੀਆਂ ਲੋੋਕ-ਮਾਰੂ ਨੀਤੀਆਂ ਖਿਲਾਫ਼ ਧਰਨਾ ਲਾ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਪਿੰਡਾਂ ਦੇ ਕਾਂਗਰਸੀ ਵਰਕਰਾਂ ਨੇ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।