ਕਾਂਗਰਸ ਨੇ ਪੰਜਾਬ ਦਫਤਰ ਲਈ ਐਲਾਨੇ ਦੋ ਜਨਰਲ ਸਕੱਤਰ
Thursday, Apr 25, 2019 - 07:34 PM (IST)

ਜਲੰਧਰ/ਮਾਨਸਾ (ਸੰਦੀਪ ਮਿੱਤਲ)- ਕਾਂਗਰਸ ਵਲੋਂ ਪੰਜਾਬ ਦਫਤਰ ਲਈ ਜਨਰਲ ਸਕੱਤਰਾਂ ਦੇ ਅਹੁਦਿਆਂ ਲਈ ਦੋ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਵਿਚ ਪ੍ਰੇਮ ਮਿੱਤਲ ਤੇ ਦਲਜੀਤ ਸਿੰਘ ਭੋਲਾ ਗਰੇਵਾਲ ਨੂੰ ਇਨ੍ਹਾਂ ਅਹੁਦਿਆਂ ਲਈ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਆਦੇਸ਼ਾਂ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪ੍ਰੇਮ ਮਿੱਤਲ ਤੇ ਦਲਜੀਤ ਸਿੰਘ ਭੋਲਾ ਗ੍ਰੇਵਾਲ ਨੂੰ ਜਨਰਲ ਸਕੱਤਰ ਬਣਾ ਕੇ ਅਹਿਮ ਜਿੰਮੇਵਾਰੀ ਸੌਂਪੀ ਹੈ।
ਦੱਸਣਯੋਗ ਹੈ ਕਿ ਹਾਲ ਹੀ ਵਿਚ ਮਾਨਸਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਵਲੋਂ ਆਪਣੇ ਸੈਂਕੜੇ ਸਾਥੀਆਂ ਸਮੇਤ ਆਲ ਇੰਡੀਆ ਕਾਂਗਰਸ ਭਵਨ ਦਿੱਲੀ ਵਿਖੇ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸੰਸਦ ਰਵਨੀਤ ਬਿੱਟੂ ਅਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਕੀਤਾ ਗਿਆ ਸੀ।