'ਕਾਂਗਰਸ ਸਰਕਾਰ ਪੰਜਾਬ ਦੇ ਨੌਜਵਾਨਾਂ ਦੀ ਥਾਂ ਕਾਂਗਰਸੀਆਂ ਦੇ ਪਰਿਵਾਰਕ ਮੈਂਬਰਾਂ ਨੁੰ ਘਰ-ਘਰ ਨੌਕਰੀ ਦੇਣ ’ਚ ਰੁੱਝੀ'
Wednesday, Jun 02, 2021 - 02:48 AM (IST)
ਮਾਨਸਾ(ਮਿੱਤਲ)- ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਥਾਂ ਕਾਂਗਰਸ ਦੇ ਐੱਮ.ਪੀਜ਼ ਤੇ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਘਰ ਨੌਕਰੀ ਦੇ ਰਹੀ ਹੈ ਜਦੋਂ ਕਿ ਨੌਜਵਾਨ ਚਾਰ ਸਾਲ ਤੋਂ ਵਾਅਦੇ ਅਨੁਸਾਰ ਨੌਕਰੀਆਂ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ- CBSE 12ਵੀਂ ਦੀ ਪ੍ਰੀਖਿਆ ਰੱਦ, PM ਮੋਦੀ ਦੀ ਬੈਠਕ 'ਚ ਲਿਆ ਗਿਆ ਇਹ ਵੱਡਾ ਫੈਸਲਾ
ਹਰਸਿਮਰਤ ਕੌਰ ਬਾਦਲ ਇਥੇ ਮਾਨਸਾ ਵਿਖੇ ਕੋਰੋਨਾ ਮਰੀਜ਼ਾਂ ਦੀ ਆਕਸੀਜਨ ਲੋੜ ਦੀ ਪੂਰਤੀ ਲਈ ਪੀ. ਐੱਸ. ਏ. ਆਕਸੀਨ ਪਲਾਂਟ ਦੀ ਸਥਾਪਨਾ ਵਾਸਤੇ 1.43 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਪ੍ਰਵਾਨਗੀ ਵਾਲਾ ਪੱਤਰ ਡਿਪਟੀ ਕਮਿਸ਼ਸਨਰ ਨੂੰ ਸੌਂਪਣ ਆਏ ਸਨ। ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਹਲਕੇ ਤੇ ਆਲੇ ਦੁਆਲੇ ਦੇ ਲੋਕਾਂ ਦੀ ਆਕਸੀਨ ਜ਼ਰੂਰਤ ਨੁੰ ਪੂਰਾ ਕਰਨ ਵਾਸਤੇ ਇਹ ਆਕਸੀਨ ਪਲਾਂਟ ਜਲਦੀ ਤੋਂ ਜਲਦੀ ਲੱਗ ਜਾਵੇ।
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੁੰ ਡੀ. ਐੱਸ. ਪੀ. ਦੀ ਨੌਕਰੀ ਦੇਣ ਅਤੇ ਹੁਣ ਵਿਧਾਇਕ ਫਤਿਹਜੰਗ ਬਾਜਵਾ ਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਕ੍ਰਮਵਾਰ ਡੀ. ਐੱਸ. ਪੀ. ਤੇ ਤਹਿਸੀਲਦਾਰ ਲਗਾਉਣ ਦੇ ਤਰੀਕੇ ਦੀ ਗੱਲ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਨੌਕਰੀਆਂ ਅਜਿਹੇ ਤਰਸ ਦੇ ਆਧਾਰ ’ਤੇ ਦਿੱਤੀਆਂ ਜਾ ਰਹੀਆਂ ਹਨ ਜੋ ਮੌਜੂਦ ਹੀ ਨਹੀਂ ਹੈ। ਉਹਨਾਂ ਕਿਹਾ ਕਿ ਇਸ ਤਰੀਕੇ ਪੰਜਾਬ ਦੇ ਕਾਬਲ ਨੌਜਵਾਨਾਂ ਵਾਸਤੇ ਬਣਦੀਆਂ ਨੌਕਰੀਆਂ ਕਾਂਗਰਸੀਆਂ ਦੇ ਪਰਿਵਾਰਾਂ ਨੂੰ ਦੇਣਾ ਨਿੰਦਣਯੋਗ ਹੈ।
ਇਹ ਵੀ ਪੜ੍ਹੋ- 'ਪੰਜਾਬ ਪੀਪਲਜ਼ ਫੋਰਮ' ਵਲੋਂ ਪੱਛਮੀ ਬੰਗਾਲ 'ਚ ਹੋ ਰਹੀ ਹਿੰਸਾ ਵਿਰੁੱਧ ਰਾਸ਼ਟਰਪਤੀ ਨੂੰ ਮੰਗ ਪੱਤਰ
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਕੈਬਨਿਟ ਵਜ਼ੀਰੀਆਂ ਵਾਸਤੇ ਦਿੱਲੀ ਭੱਜ ਰਹੇ ਹਨ ਤੇ ਸਿਖਰਲੀ ਕੁਰਸੀ ਵਾਸਤੇ ਲੜ ਰਹੇ ਹਨ ਜਦੋਂ ਕਿ ਉਹਨਾਂ ਨੂੰ ਇਸ ਵੇਲੇ ਕੋਰੋਨਾ ਮਰੀਜ਼ਾਂ ਦੀ ਮਦਦ ਵਾਸਤੇ ਮੈਦਾਨ ਵਿਚ ਹੋਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕ ਜਿਹਨਾਂ ਨੁੰ ਕੋਰੋਨਾ ਦੀਆਂ ਦਵਾਈਆਂ, ਆਕਸੀਨ ਤੇ ਵੈਕਸੀਨ ਨਹੀਂ ਮਿਲ ਰਹੀਆ, ਦੀਆਂ ਤਕਲੀਫਾਂ ਤੋਂ ਬੇਪਰਵਾਹ ਹਨ ਤੇ ਆਪਣੀ ਕੁਰਸੀ ਬਚਾਉਣ ਵਿਚ ਲੱਗੇ ਹਨ।
ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਨੁੰ ਲੁੱਟ ਰਹੇ ਹਨ ਤੇ ਸਰਕਾਰੀ ਹਸਪਤਾਲਾਂ ਵਿਚ ਢੁਕਵੀਂਆਂ ਮੈਡੀਕਲ ਸੰਭਾਲ ਸਹੂਲਤਾਂ ਨਹੀਂ ਹਨ। ਉਹਨਾਂ ਨੇ ਮੁੱਖ ਮੰਤਰੀ ਤੇ ਉਹਨਾਂ ਦੇ ਮੰਤਰੀਆਂ ਵੱਲੋਂ ਇਸ ਸੰਕਟ ਦੀ ਘੜੀ ਵੇਲੇ ਲੋਕਾਂ ਨੂੰ ਛੱਡ ਜਾਣ ਦੀ ਵੀ ਨਿਖੇਧੀ ਕੀਤੀ।