ਪੰਜਾਬ ''ਚੋਂ ਅੱਤਵਾਦ ਦਾ ਖਾਤਮਾ ਕਰੇ ਕਾਂਗਰਸ ਸਰਕਾਰ : ਸ਼ਿਵ ਸੈਨਾ
Monday, Oct 30, 2017 - 05:59 AM (IST)
ਜਲੰਧਰ, (ਪੁਨੀਤ)- ਪੰਜਾਬ ਵਿਚ ਹਿੰਦੂ ਆਗੂਆਂ 'ਤੇ ਹਮਲੇ ਹੋ ਰਹੇ ਹਨ, ਜਿਸ ਤੋਂ ਸਾਬਤ ਹੋ ਰਿਹਾ ਹੈ ਕਿ ਅੱਤਵਾਦੀਆਂ ਨੇ ਆਪਣੇ ਪੈਰ ਪਸਾਰ ਲਏ ਹਨ। ਇਹ ਪ੍ਰਗਟਾਵਾ ਸ਼ਿਵ ਸੈਨਾ ਸਮਾਜਵਾਦੀ ਦੇ ਆਫਿਸ ਵਿਚ ਸੀਨੀਅਰ ਆਗੂਆਂ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਸੰਤਾਪ ਝੱਲ ਚੁੱਕੇ ਪੰਜਾਬ 'ਚ ਮਾਹੌਲ ਖਰਾਬ ਕਰਨ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਰਟੀ ਦੇ ਚੇਅਰਮੈਨ ਨਰਿੰਦਰ ਥਾਪਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਅੱਤਵਾਦ ਦਾ ਖਾਤਮਾ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਵਿਚ ਅਮਨ ਕਾਨੂੰਨ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਪਾਰਟੀ ਦਾ ਵਿਸਤਾਰ ਕਰਦੇ ਹੋਏ ਦਰਜਨਾਂ ਨੌਜਵਾਨ ਅਤੇ ਔਰਤਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ। ਇਸ ਮੌਕੇ ਸੁਨੀਤਾ ਨੂੰ ਸਿਟੀ ਦੇ ਜਨਰਲ ਸਕੱਤਰ, ਰਵੀ ਕੁਮਾਰ ਨੂੰ ਵਾਰਡ 55 ਦੇ ਯੁਵਾ ਵਿੰਗ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਚੇਅਰਪਰਸਨ ਪੰਜਾਬ ਰੂਪਾਲੀ ਸਲਹੋਤਰਾ ਅਤੇ ਪ੍ਰਧਾਨ ਕਿਰਨ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਵਿਚ ਦਰਜਨਾਂ ਔਰਤਾਂ ਨੇ ਪਾਰਟੀ ਵਿਚ ਹਿੱਸਾ ਲਿਆ ਅਤੇ ਕਿਹਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਨੂੰ ਪਾਰਟੀ ਨਾਲ ਜੋੜਨਗੇ।
ਇਸ ਮੌਕੇ ਯੁਵਾ ਵਿੰਗ ਦੇ ਪੰਜਾਬ ਚੇਅਰਮੈਨ ਸੁਨੀਲ ਕੁਮਾਰ, ਪੰਜਾਬ ਸਕੱਤਰ ਅਸ਼ਵਨੀ, ਜ਼ਿਲਾ ਪ੍ਰਧਾਨ ਚੰਦਰ ਪ੍ਰਕਾਸ਼, ਨਰਿੰਦਰ, ਪਲਵਿੰਦਰ ਕੌਰ, ਅਮਰਜੀਤ ਕੌਰ, ਰਾਜ ਰਾਣੀ, ਰੀਨਾ ਪ੍ਰਧਾਨ, ਕੇਸ਼ਵ ਰਾਜਪੂਤ ਤੇ ਆਨੰਦ ਕਿਸ਼ੋਰ ਆਦਿ ਮੌਜੂਦ ਸਨ।
