3 ਮਹੀਨਿਆਂ ''ਚ ਹੀ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ ਹੋਇਆ : ਏ. ਆਰ.

Tuesday, Jun 13, 2017 - 03:03 PM (IST)

3 ਮਹੀਨਿਆਂ ''ਚ ਹੀ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ ਹੋਇਆ : ਏ. ਆਰ.

ਅੰਮ੍ਰਿਤਸਰ - ਕਾਂਗਰਸ ਸਰਕਾਰ ਖਿਲਾਫ ਅਕਾਲੀ-ਭਾਜਪਾ ਗਠਜੋੜ ਵੱਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਬਾਹਰ ਦਿੱਤੇ ਗਏ ਵਿਸ਼ਾਲ ਰੋਸ ਧਰਨੇ 'ਚ ਹਲਕਾ ਬਾਬਾ ਬਕਾਲਾ ਸਾਹਿਬ ਦੇ ਅਕਾਲੀ ਆਗੂ ਤੇ ਵਰਕਰ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ.ਆਰ. ਦੀ ਅਗਵਾਈ ਹੇਠ ਪੁੱਜੇ।
ਇਸ ਮੌਕੇ ਮਲਕੀਅਤ ਸਿੰਘ ਏ.ਆਰ. ਨੇ ਕਿਹਾ ਕਿ ਸੂਬੇ ਦੇ ਲੋਕਾਂ ਦਾ 3 ਮਹੀਨਿਆਂ 'ਚ ਹੀ ਕਾਂਗਰਸ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ ਤੇ ਜੇਕਰ ਅੱਜ ਹੀ ਸੂਬੇ 'ਚ ਮੁੜ ਵਿਧਾਨ ਸਭਾ ਦੀ ਚੋਣ ਕਰਵਾ ਲਈ ਜਾਵੇ ਤਾਂ ਕਾਂਗਰਸ ਲਈ ਇਕ ਵੀ ਸੀਟ ਬਚਾਉਣੀ ਔਖੀ ਹੋ ਜਾਵੇਗੀ। ਸ. ਏ. ਆਰ. ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਬਾਦਲ ਸਰਕਾਰ ਦੀਆਂ ਸਹੂਲਤਾਂ ਤੋਂ ਲੋਕਾਂ ਨੂੰ ਸੱਖਣੇ ਕਰ ਦਿੱਤਾ ਹੈ। 
ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਰਜਿੰਦਰ ਸਿੰਘ ਸਾਬਾ ਸਰਪੰਚ, ਪਰਮਜੀਤ ਸਿੰਘ ਬਿਸ਼ੰਬਰਪੁਰਾ, ਸੰਦੀਪ ਸਿੰਘ ਏ.ਆਰ., ਪੀ. ਏ. ਜਸ ਵਰਪਾਲ, ਗੁਰਿੰਦਰਪਾਲ ਸਿੰਘ ਰਈਆ, ਰਣਜੀਤ ਸਿੰਘ ਸ਼ੇਰ, ਤਰਸੇਮ ਸਿੰਘ ਪਹਿਲਵਾਨ, ਨਿਰਮਲ ਸਿੰਘ ਬਿੱਲੂ ਧੂਲਕਾ, ਰਜਿੰਦਰ ਸਿੰਘ ਲਿੱਧੜ, ਦਲਬੀਰ ਸਿੰਘ ਢੋਟਾ, ਸਵਰਨ ਸਿੰਘ, ਮਨਜਿੰਦਰ ਸਿੰਘ ਸਰਪੰਚ, ਰਣਜੀਤ ਸਿੰਘ ਖੱਖ, ਕਸ਼ਮੀਰ ਸਿੰਘ ਦਾਰਾਪੁਰ, ਤਜਿੰਦਰ ਸਿੰਘ ਅਠੌਲਾ, ਜਸਪਾਲ ਸਿੰਘ ਨਿਰੰਜਣਪੁਰਾ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ। 


Related News