ਸਿਅਾਸੀ ਰੰਜਿਸ਼ ਕਾਰਨ ਕਾਂਗਰਸੀ ਕੌਂਸਲਰ ਦੇ ਪਤੀ ਦੀ ਹੱਤਿਅਾ ਦਾ ਮਾਮਲਾ ਗਰਮਾਇਅਾ

Sunday, Aug 26, 2018 - 03:10 AM (IST)

ਸਿਅਾਸੀ ਰੰਜਿਸ਼ ਕਾਰਨ ਕਾਂਗਰਸੀ ਕੌਂਸਲਰ ਦੇ ਪਤੀ ਦੀ ਹੱਤਿਅਾ ਦਾ ਮਾਮਲਾ ਗਰਮਾਇਅਾ

ਜੰਡਿਆਲਾ ਗੁਰੂ/ਅੰਮ੍ਰਿਤਸਰ, (ਸੁਰਿੰਦਰ, ਸ਼ਰਮਾ, ਸੰਜੀਵ)- ਕਾਂਗਰਸ ਗਰੁੱਪ ਦੇ ਵਰਕਰ ਕੁਲਵਿੰਦਰ ਸਿੰਘ ਕਿੰਦਾ (ਮੌਜੂਦਾ ਕੌਂਸਲਰ ਦੇ ਪਤੀ) ਦੀ ਲਾਸ਼ ਦਾ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕਰਨ ਤੋਂ ਬਾਅਦ ਜਦੋਂ ਵਾਲਮੀਕਿ ਚੌਕ ਜੰਡਿਆਲਾ ਗੁਰੂ ਵਿਖੇ ਪੁੱਜੀ ਤਾਂ ਉਥੇ ਲੋਕਾਂ ਦੇ ਭਾਰੀ ਹਜੂਮ ਨੇ ਕੁਲਵਿੰਦਰ ਸਿੰਘ ਕਿੰਦਾ ਦੀ ਲਾਸ਼ ਨੂੰ ਸੜਕ ’ਤੇ ਰੱਖ ਕੇ  ਅਮਰ ਰਹੇ ਦੇ ਨਾਅਰੇ ਲਾਏ। ਇਸ ਮੌਕੇ ਐੱਸ. ਪੀ. (ਡੀ) ਹਰਭਾਲ ਸਿੰਘ, ਡੀ. ਐੱਸ. ਪੀ. ਜੰਡਿਆਲਾ ਜੀ. ਐੱਸ. ਚੀਮਾ, ਡੀ. ਐੱਸ. ਪੀ. ਗੁਰਪ੍ਰਤਾਪ ਸਿੰਘ, ਡੀ. ਐੱਸ. ਪੀ. ਅਮਨਦੀਪ ਕੌਰ, ਡੀ. ਐੱਸ. ਪੀ. ਨਿਰਲੇਪ ਸਿੰਘ, ਇੰਸਪੈਕਟਰ ਰਵਿੰਦਰ ਸਿੰਘ, ਇੰਸਪੈਕਟਰ ਸੁਖਰਾਜ ਸਿੰਘ ਢਿੱਲੋਂ, ਸਬ ਇੰਸਪੈਕਟਰ ਹਰਭਾਲ ਸਿੰਘ ਸਮੇਤ ਸੈਂਕਡ਼ੇ ਪੁਲਸ ਕਰਮਚਾਰੀ ਲਾਅ ਐਂਡ ਆਰਡਰ ਨੂੰ ਬਣਾਈ ਰੱਖਣ ਲਈ ਹਾਜ਼ਰ ਸਨ।
ਕੁਲਵਿੰਦਰ ਸਿੰਘ ਦੀ ਲਾਸ਼ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਮਲਹੋਤਰਾ, ਰਣਧੀਰ ਸਿੰਘ ਮਲਹੋਤਰਾ ਕੌਂਸਲਰ, ਭੁਪਿੰਦਰ ਸਿੰਘ ਹੈਪੀ ਕੌਂਸਲਰ, ਰਾਕੇਸ਼ ਕੁਮਾਰ ਰਿੰਪੀ, ਕੁਲਵਿੰਦਰ ਸਿੰਘ ਦੀ ਪਤਨੀ ਕਵਲਜੀਤ ਕੌਰ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਭਾਰੀ ਗਿਣਤੀ ’ਚ ਸ਼ਹਿਰ ਵਾਸੀ, ਰਿਸ਼ਤੇਦਾਰ, ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਵਾਲਮੀਕਿ ਚੌਕ ਵਿਚ ਲਗਭਗ ਦੋ ਘੰਟੇ ਲੋਕ ਆਪਣੀ ਮੰਗ ’ਤੇ ਅਡ਼ੇ ਰਹੇ। ਐੱਸ. ਪੀ. (ਡੀ) ਹਰਭਾਲ ਸਿੰਘ ਵੱਲੋਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਕੇ ਸਲਾਖਾ ਪਿੱਛੇ ਭੇਜਣ ਦੇ ਭਰੋਸੇ  ਤੋਂ ਬਾਅਦ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ’ਚ ਸ਼ਾਮਲ ਲੋਕਾਂ ਨੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। 
ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਥਾਣਾ ਜੰਡਿਆਲਾ ਦੇ ਇੰਚਾਰਜ ਐੱਸ. ਆਈ. ਪਲਵਿੰਦਰ ਸਿੰਘ, ਚੌਕੀ ਇੰਚਾਰਜ ਆਗਿਆਪਾਲ ਸਿੰਘ ਸਮੇਤ ਹੈੱਡ ਕਾਂਸਟੇਬਲ ਮੁਖਵਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਧਮਿੰਦਰ ਸਿੰਘ ਨੂੰ ਡਿਊਟੀ ਵਿਚ ਕੋਤਾਹੀ ਵਰਤਣ ’ਤੇ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਦੀ ਪੁਸ਼ਟੀ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਥਾਣਾ ਇੰਚਾਰਜ ਸਮੇਤ ਦੋਵੇਂ ਹੈੱਡ ਕਾਂਸਟੇਬਲ ਘਟਨਾ  ਦੇ ਸਮੇਂ ਮੌਕੇ ’ਤੇ ਮੌਜੂਦ ਸਨ ਜਦੋਂ ਕਿ ਹਾਲਾਤ ਨੂੰ ਕਾਬੂ ਨਹੀਂ ਕਰ ਸਕੇ। ਜਿਸ ਕਾਰਨ ਚਾਰਾਂ ਨੂੰ ਡਿਊਟੀ ਤੋਂ ਮੁਅੱਤਲ ਕੀਤਾ ਗਿਆ ਹੈ।
 


Related News