ਲਾਲੀ ਓਠੀਆ ਨੂੰ ਸਦਮਾ, ਮਾਤਾ ਦਾ ਦਿਹਾਂਤ

Wednesday, Sep 20, 2017 - 10:57 AM (IST)

ਲਾਲੀ ਓਠੀਆ ਨੂੰ ਸਦਮਾ, ਮਾਤਾ ਦਾ ਦਿਹਾਂਤ

ਝਬਾਲ (ਲਾਲੂਘੁੰਮਣ, ਬਖਤਾਵਰ) - ਕਾਂਗਰਸ ਸਹਿਕਾਰਤਾ ਸੈੱਲ ਦੇ ਜ਼ਿਲਾ ਚੇਅਰਮੈਨ ਲਾਲੀ ਸੰਧੂ ਓਠੀਆਂ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਾ ਜਦੋਂ ਉਨ੍ਹਾਂ ਦੀ ਸਤਿਕਾਰਯੋਗ ਮਾਤਾ ਜਸਬੀਰ ਕੌਰ ਦਾ ਸੋਮਵਾਰ ਦੇਰ ਸ਼ਾਮ ਅਚਨਚੇਤ ਦਿਹਾਂਤ ਹੋ ਗਿਆ। ਇਸ ਮੌਕੇ ਲਾਲੀ ਓਠੀਆਂ ਨਾਲ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ, ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ, ਹਲਕਾ ਮੋਗਾ ਤੋਂ ਵਿਧਾਇਕ ਅਤੇ ਕਾਂਗਰਸ ਸੋਸ਼ਲ ਮੀਡੀਆ ਸੈੱਲ ਦੇ ਸੂਬਾ ਚੇਅਰਮੈਨ ਡਾ. ਹਰਜੋਤ ਕਮਲ, ਕਾਂਗਰਸ ਸੋਸ਼ਲ ਮੀਡੀਆ ਸੈੱਲ ਮਾਝਾ ਅਤੇ ਦੋਆਬਾ ਜੋਨਾਂ ਦੇ ਚੇਅਰਮੈਨ ਦਵਿੰਦਰਬੀਰ ਸਿੰਘ ਰਿੰਕੂ ਢਿੱਲੋਂ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸੂਬਾ ਕੋਆਰਡੀਨੇਟਰ ਸਮਰਾਟ ਢੀਂਗਰਾ, ਪ੍ਰੋਫੈਸਰ ਬਲਕਾਰ ਸਿੰਘ ਗੱਗੋਬੂਆ, ਕਾਂਗਰਸ ਸਲਾਹਕਾਰ ਕਮੇਟੀ ਦੇ ਸੂਬਾ ਮੈਂਬਰ ਸਰਵਨ ਸਿੰਘ ਧੁੰਨ, ਡਾ. ਸੰਦੀਪ ਅਗਨੀਹੋਤਰੀ, ਪੀ. ਏ. ਰਾਣਾ ਡਿਆਲ, ਕਾਂਗਰਸ ਸੋਸ਼ਲ ਮੀਡੀਆ ਸੈੱਲ ਦੇ ਜ਼ਿਲਾ ਪ੍ਰਧਾਨ ਬੰਟੀ ਗੰਡੀਵਿੰਡ, ਡਾ. ਸੋਨੂੰ ਝਬਾਲ, ਕਾਂਗਰਸ ਸਹਿਕਾਰਤਾ ਸੈੱਲ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਰੰਧਾਵਾ, ਉਪਕਾਰ ਸਿੰਘ ਢਿੱਲੋਂ, ਰਾਣਾ ਢਿੱਲੋਂ, ਚੇਅਰਮੈਨ ਹਰਜੀਤ ਸਿੰਘ ਗੱਗੋਬੂਆ, ਸਰਪੰਚ ਅੱਡਾ ਗੱਗੋਬੂਆ ਬਲਬੀਰ ਸਿੰਘ, ਆੜਤੀ ਬਲਵਿੰਦਰ ਸਿੰਘ ਗੱਗੋਬੂਆ, ਦਵਿੰਦਰ ਸਿੰਘ ਗੱਗੋਬੂਆ, ਜਥੇਦਾਰ ਮੇਜਰ ਸਿੰਘ, ਬਾਬਾ ਸਾਹਿਬ ਸਿੰਘ ਗੱਗੋਬੂਆ, ਗੁਰਮੀਤ ਸਿੰਘ ਓਠੀਆਂ, ਮੇਜਰ ਸਿੰਘ ਸਰਪੰਚ ਆਦਿ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।


Related News